ਜਲੰਧਰ- ਸਰਦੀਆਂ ਦੇ ਮੌਸਮ ਨੇ ਦਸਤਖ ਦੇ ਦਿੱਤੀ ਹੈ ਪਰ ਇਸ ਵਾਰ ਰੇਲਵੇ ਸਫਰ ਕਰਨ ਵਾਲਿਆਂ ਨੂੰ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨ ਪਵੇਗਾ ਕਿਉਂਕਿ ਇਸ ਵਾਰ ਰੇਲਵੇ ਨੇ ਪਹਿਲੀ ਵਾਰ ਲੋਕਾਂ ਦੀ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਇਕ ਵਧੀਆ ਕੰਮ ਕੀਤਾ ਹੈ। ਰੇਲਵੇ ਨੇ ਪਹਿਲੀ ਵਾਰ 9717631813 ਨੰਬਰ ਜਾਰੀ ਕੀਤੀ ਹੈ। ਇਸ 'ਤੇ ਕੋਈ ਵੀ ਯਾਤਰੀ ਗੱਡੀ ਨੰਬਰ ਮੈਸਿਜ ਕਰਕੇ ਟ੍ਰੇਨ ਦੀ ਲੋਕੇਸ਼ਨ ਜਾਣ ਸਕਦਾ ਹੈ।
ਉਦਾਹਰਣ ਦੇ ਤੌਰ 'ਤੇ ਜੇਕਰ ਕੋਈ ਯਾਤਰੀ ਰੇਲਗੱਡੀ ਨੰਬਰ 12951 ਦੀ ਸਥਿਤੀ ਬਾਰੇ ਜਾਣਨਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਮੋਬਾਇਲ ਰਾਹੀਂ 12951 ਲਿਖ ਕੇ 9717631813 ਨੰਬਰ 'ਤੇ ਭੇਜਣਾ ਹੈ। ਕੁਝ ਸੈਕਿਡਾਂ ਅੰਦਰ ਤੁਹਾਨੂੰ ਮੋਬਾਈਲ 'ਤੇ ਇਕ ਮੈਸਿਜ ਆਵੇਗਾ ਅਤੇ ਟਰੇਨ ਦੀ ਸਥਿਤੀ ਬਾਰੇ ਪਤਾ ਚੱਲ ਜਾਵੇਗਾ। ਇਸ ਤੋਂ ਇਲਾਵਾ ਯਾਤਰੀ 139 'ਤੇ ਫੋਨ ਜਾਂ ਮੈਸਿਜ ਕਰਕੇ ਵੀ ਟ੍ਰੇਨ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਦੇ ਨਾਲ ਹੀ ਗਾਜ਼ਿਆਬਾਦ ਅਤੇ ਲੁਧਿਆਣਾ ਦੇ ਲੋਕੋ ਸ਼ੇਡ ਦੇ ਤਹਿਤ ਆਉਣ ਵਾਲੇ 107 ਇਲੈਕਟ੍ਰੋਨਿਕ ਇੰਜਣਾਂ 'ਚ ਡਰਾਇਵਰਾਂ ਲਈ ਐਮਰਜੈਂਸੀ ਸਟਾਪ ਬਟਨ ਲੱਗੇ ਹਨ।
ਬਾਜਵਾ ਤੇ ਮਨਪ੍ਰੀਤ ਛੱਡ ਰਹੇ ਨੇ ਫੋਕੇ ਫਾਇਰ : ਸੁਖਬੀਰ
NEXT STORY