ਜਲੰਧਰ-ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕਰਾਉਣ 'ਚ ਹੁਣ ਪੰਜਾਬ ਸਰਕਾਰ ਨੇ ਗੋਡੇ ਟੇਕ ਦਿੱਤੇ ਹਨ, ਇਸ ਲਈ ਹੁਣ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਾਉਣ ਦਾ ਮਾਮਲਾ ਪੂਰੀ ਤਰ੍ਹਾਂ ਲਟਕ ਗਿਆ ਹੈ। ਹਾਈਕੋਰਟ ਦੇ ਹੁਕਮ ਦੇ ਬਾਵਜੂਦ ਸਰਕਾਰ ਅਤੇ ਪੁਲਸ ਉਨ੍ਹਾਂ ਦਾ ਅੰਤਿਮ ਸੰਸਕਾਰ ਨਹੀਂ ਕਰਵਾ ਸਕੀ।
ਇਸ ਲਈ ਹੁਣ ਬਾਦਲ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਅਰਜ਼ੀ ਦਿੰਦੇ ਹੋਏ ਅਪੀਲ ਕੀਤੀ ਹੈ ਕਿ ਆਸ਼ਰਮ ਨੂੰ ਹੀ ਆਸ਼ੂਤੋਸ਼ ਮਹਾਰਾਜ ਦੇ ਸੰਸਕਾਰ ਦੀ ਜ਼ਿੰਮੇਵਾਰੀ ਦਿੱਤੀ ਜਾਵੇ। ਹਾਈਕੋਰਟ ਨੇ ਫਿਲਹਾਲ ਇਸ ਅਰਜ਼ੀ 'ਤੇ ਕੋਈ ਫੈਸਲਾ ਨਹੀਂ ਕੀਤਾ। ਇਸ ਤੋਂ ਪਹਿਲਾਂ ਆਸ਼ਰਮ ਨੇ ਸਿੰਗਲ ਬੈਂਚ 'ਚ ਅੰਤਿਮ ਸੰਸਕਾਰ ਦੇ ਫੈਸਲੇ ਨੂੰ ਇਕ ਮਹੀਨੇ ਤੱਕ ਟਾਲਣ ਦੀ ਅਰਜ਼ੀ ਦਿੱਤੀ ਸੀ।
ਇਸ ਅਰਜ਼ੀ 'ਤੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ। ਜ਼ਿਕਰਯੋਗ ਹੈ ਕਿ ਹਾਈਕੋਰਟ ਨੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ 15 ਦਸੰਬਰ ਤੋਂ ਪਹਿਲਾਂ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਆਸ਼ਰਮ ਦੇ ਮੁਤਾਬਕ ਆਸ਼ੂਤੋਸ਼ ਮਹਾਰਾਜ ਸਮਾਧੀ 'ਚ ਹਨ, ਜਦੋਂ ਕਿ ਸਰਕਾਰ ਨੇ ਉਨ੍ਹਾਂ ਨੂੰ ਕਲੀਨੀਕਲੀ ਡੈੱਡ ਐਲਾਨਿਆ ਹੈ।
ਪੰਜਾਬ ਯੂ. ਪੀ.-ਬਿਹਾਰ ਤੋਂ ਵੀ ਮਾੜਾ- ਨਵਜੋਤ ਕੌਰ ਸਿੱਧੂ (ਵੀਡੀਓ)
NEXT STORY