ਨਵੀਂ ਦਿੱਲੀ- ਟੈਲੀਵਿਜ਼ਨ ਰਿਐਲਿਟੀ ਸ਼ੋਅ 'ਬਿਗ ਬੌਸ ਸੀਜ਼ਨ 8' ਦੇ ਘਰ 'ਚੋਂ ਡਿਆਂਡਰਾ ਸਾਰੇਂਸ ਬਾਹਰ ਹੋ ਗਈ ਹੈ। ਉਹ ਇਸ ਸ਼ੋਅ ਦੌਰਾਨ ਗੌਤਮ ਗੁਲਾਟੀ ਨਾਲ ਨੇੜਤਾ ਕਾਰਨ ਕਾਫੀ ਚਰਚਾ 'ਚ ਰਹੀ ਹੈ। ਕਈ ਵਾਰੀ ਡਿਆਂਡਰਾ ਅਤੇ ਗੌਤਮ ਨੂੰ ਬਾਥਰੂਮ ਦੇ ਅੰਦਰ ਰੋਮਾਂਸ ਕਰਦੇ ਵੀ ਦੇਖਿਆ ਗਿਆ ਹੈ। ਡਿਆਂਡਰਾ ਬਾਰੇ ਪਹਿਲਾਂ ਜਾਣਕਾਰੀ ਮਿਲੀ ਸੀ ਕਿ ਉਹ ਇਸ ਸ਼ੋਅ ਦੌਰਾਨ ਗਰਭਵਤੀ ਹੋ ਗਈ ਹੈ। ਗਰਭਵਤੀ ਹੋਣ 'ਤੇ ਡਿਆਂਡਰਾ ਨੇ ਇਕ ਹੈਰਾਨੀਜਨਕ ਬਿਆਨ ਦਿੱਤਾ ਹੈ। ਜਾਣਕਾਰੀ ਮਿਲੀ ਹੈ ਕਿ 'ਬਿੱਗ ਬੌਸ' ਦੀ ਪ੍ਰਤੀਭਾਗੀ ਡਿਆਂਡਰਾ ਨੇ ਕਿਹਾ ਹੈ ਕਿ 'ਕਿਸ' ਕਰਨ ਨਾਲ ਕੋਈ ਗਰਭਵਤੀ ਨਹੀਂ ਹੋ ਜਾਂਦਾ। ਦਰਅਸਲ ਡਿਆਂਡਰਾ ਨੇ ਇਹ ਗੱਲ 'ਬਿੱਗ ਬੌਸ' 'ਚੋਂ ਬਾਹਰ ਹੋਣ ਤੋਂ ਬਾਅਦ ਕਹੀ। ਦਰਸ਼ਕਾਂ ਦੀ ਵੋਟਿੰਗ 'ਚ ਘੱਟ ਵੋਟ ਮਿਲਣ ਕਾਰਨ ਉਸ ਨੂੰ ਘਰ ਛੱਡਣਾ ਪਿਆ ਹੈ। ਇਸ ਅਨੋਖੇ ਸਫਰ 'ਤੇ ਡਿਆਂਡਰਾ ਨੇ ਆਪਣੀ ਗੱਲ ਕਹੀ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਇਸ ਵਾਰ ਦਾ ਜੈਤੂ ਕੌਣ ਹੋਵੇਗਾ ਤਾਂ ਇਸ ਸਵਾਲ ਦੇ ਜਵਾਬ 'ਚ ਡਿਆਂਡਰਾ ਨੇ ਕਿਹਾ ਦੇਖੋ ਇਹ ਕਹਿਣਾ ਤਾਂ ਬਹੁਤ ਹੀ ਮੁਸ਼ਕਿਲ ਹੈ ਕਿਉਂਕਿ ਘਰ ਦੇ ਅੰਦਰ ਸਾਰੇ ਇਕ ਤੋਂ ਵੱਧ ਕੇ ਇਕ ਹਨ।
ਜ਼ਿਕਰਯੋਗ ਹੈ ਕਿ ਇਸ ਵਿਚਾਲੇ ਇਹ ਅਫਵਾਹ ਉੱਡੀ ਸੀ ਕਿ ਡਿਆਂਡਰਾ ਪ੍ਰੈੱਗਨੈਂਟ ਹੈ ਇਸ ਗੱਲ 'ਤੇ ਡਿਆਂਡਰਾ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ''ਕਿਸ ਕਰਨ ਨਾਲ ਕੋਈ ਪ੍ਰੈੱਗਨੈਂਟ ਨਹੀਂ ਹੋ ਜਾਂਦਾ ਹਾਂ ਮੇਰੀ ਸਿਹਤ ਜ਼ਰੂਰ ਥੋੜੀ ਖਰਾਬ ਸੀ ਪਰ ਇਹ ਸਭ ਅਫਵਾਹ ਹੈ ਇਸ 'ਤੇ ਧਿਆਨ ਨਾ ਦਿਓ।'' ਬਿੱਗ ਬੌਸ ਦੇ ਤਜ਼ੁਰਬੇ 'ਤੇ ਗੱਲ ਕਰਦੇ ਹੋਏ ਉਸ ਨੇ ਕਿਹਾ, ''ਘਰ 'ਚ ਮੇਰਾ ਤਜ਼ੁਰਬਾ ਸ਼ਾਨਦਾਰ ਰਿਹਾ। ਪਹਿਲੀ ਵਾਰੀ ਅਜਿਹਾ ਹੋਇਆ ਹੈ ਕਿ ਸਲਮਾਨ ਨੇ ਕਿਸੇ ਪ੍ਰਤੀਭਾਗੀ ਦੇ ਘਰ ਛੱਡਣ ਵਾਲੇ ਨੂੰ ਇੰਨਾ ਉਤਸ਼ਾਹਤ ਕੀਤਾ ਹੈ।'' ਉਂਝ ਤਾਂ ਡਿਆਂਡਰਾ 'ਬਿੱਗ ਬੌਸ' ਬਣਨ ਦੇ ਦਾਅਵੇਦਾਰ ਸੀ ਪਰ 'ਬਿੱਗ ਬੌਸ' ਦੇ ਰਿਤੀ-ਰਿਵਾਜ਼ ਅਨੁਸਾਰ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਦਾਅਵੇਦਾਰ ਹੀ ਜਿੱਤ ਜਾਵੇ। ਹਮੇਸ਼ਾ ਹੈਰਾਨ ਕਰਨ ਵਾਲੇ ਜੈਤੂ ਦੇਣ ਵਾਲੇ 'ਬਿੱਗ ਬੌਸ' 'ਚ ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰੀ ਕੀ ਹੁੰਦਾ ਹੈ?
'ਗਰਭਵਤੀ' ਡਿਆਂਡਰਾ ਬਿਗ ਬੌਸ-8 ਤੋਂ ਬਾਹਰ
NEXT STORY