ਵੀਨਸ (ਇਟਲੀ) - ਇਟਲੀ ਦੀ ਰਾਜਧਾਨੀ ਰੋਮ ਵਿਖੇ ਭਾਰਤ ਅਤੇ ਇਟਲੀ ਵਿਚਕਾਰ ਖੇਡੀ ਗਈ ਮਹਿਲਾ ਫ੍ਰੈਂਡਲੀ ਹਾਕੀ ਟੈਸਟ ਮੈਚਾਂ ਦੀ ਲੜੀ ਇਟਲੀ ਨੇ ਭਾਰਤ ਨੂੰ 3-1 ਅੰਕਾਂ ਨਾਲ਼ ਹਰਾ ਕੇ ਜਿੱਤ ਲਈ। ਇਹ ਲੜੀ ਅਗਾਮੀ ਹੋਣ ਵਾਲੀਆਂ ਓਲੰਪਿਕ ਖੇਡਾਂ ਦੀ ਤਿਆਰੀ ਵਜੋਂ ਖੇਡੀ ਗਈ। ਇਸ ਪੰਜ ਮੈਚਾਂ ਦੀ ਫ੍ਰੈਂਡਲੀ ਸੀਰੀਜ਼ 'ਚ ਤਿੰਨ ਮੈਚ ਇਟਲੀ ਦੀ ਟੀਮ ਨੇ ਜਿੱਤੇ ਅਤੇ ਇਕ ਮੈਚ ਭਾਰਤ ਦੀਆਂ ਖਿਡਾਰਣਾਂ ਨੇ ਜਿੱਤਿਆ ਜਦੋਂ ਕਿ ਇਕ ਮੈਚ ਮੀਂਹ ਕਾਰਨ ਬਰਾਬਰੀ 'ਤੇ ਬੰਦ ਕਰਨਾ ਪਿਆ। ਭਾਰਤੀ ਟੀਮ ਕਪਤਾਨ ਰੀਤੂ ਰਾਣੀ ਦੀ ਅਗਵਾਈ 'ਚ ਖੇਡੀ। ਭਾਰਤ ਵਲੋਂ ਸਵਿਤਾ, ਨਵਜੋਤ, ਪੂਨਮ, ਦੀਪਿਕਾ, ਵੰਦਨਾ, ਮਨਜੀਤ ਅਤੇ ਜਸਪ੍ਰੀਤ ਆਦਿ ਵਲੋਂ ਚੰਗੀ ਖੇਡ ਦਿਖਾਈ ਗਈ। ਇਟਲੀ ਦੀ ਕਤਪਾਨ ਤੀਦੀ ਕਿਆਰਾ ਦੀ ਸੁਚੱਜੀ ਕਪਤਾਨੀ 'ਚ ਇਟਲੀ ਦੀਆਂ ਖਿਡਾਰਣਾਂ ਮਰਤੀਨਾ, ਮੀਰਾਬੈਲਾ, ਰੋਨਸੀਵਾਲੀ ਅਤੇ ਵੇਅਬਰੀਲਾਸਕਾ ਆਦਿ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਦੋਸਤਾਨਾ ਟੈਸਟ ਲੜੀ 'ਚ ਜਿੱਤ ਪ੍ਰਾਪਤ ਕੀਤੀ। ਦੱਸਣਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਦੀ 16 ਮੈਂਬਰੀ ਟੀਮ 10 ਦਿਨਾਂ ਦੌਰੇ 'ਤੇ ਇਟਲੀ ਆਈ ਸੀ। ਟੀਮ ਨਾਲ਼ ਆਸਟ੍ਰੇਲੀਅਨ ਕੋਚ ਨੀਲ ਹੇਵਗੁੱਡ ਅਤੇ ਸਹਿ ਕੋਚ ਨਰਿੰਦਰ ਸੈਣੀ ਵੀ ਪਹੁੰਚੇ ਸਨ।
ਗੁਰਦੁਆਰਾ ਬਾਬਾ ਲੱਖੀ ਸ਼ਾਹ ਵਣਜਾਰਾ ਸਿੱਖ ਸੈਂਟਰ ਵਿਖੇ ਹੋਇਆ ਵਿਸ਼ਾਲ ਗੁਰਮਿਤ ਸਮਾਗਮ
NEXT STORY