ਹੈਦਰਾਬਾਦ- ਲੋਕ ਪ੍ਰਸਿੱਧ ਤੇਲਗੂ ਮਿਊਜ਼ਿਕ ਡਾਇਰੈਕਟਰ ਕੰਪੋਜ਼ਰ ਚਕਰਧਰ ਗਿੱਲਾ ਉਰਫ ਚੱਕਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਸੋਮਵਾਰ ਨੂੰ ਮੌਤ ਹੋ ਗਈ। ਉਹ 40 ਸਾਲਾਂ ਦੇ ਸਨ। ਪਰਿਵਾਰਕ ਸੂਤਰ ਨੇ ਦੱਸਿਆ ਕਿ ਉਹ ਸਟੂਡੀਓ ਤੋਂ ਪਿਛਲੀ ਰਾਤ ਨੂੰ ਘਰ ਵਾਪਸ ਗਏ। ਸਵੇਰੇ ਜਦੋਂ ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਉਠਾਉਣ ਲਈ ਉਨ੍ਹਾਂ ਦੇ ਕਮਰੇ 'ਚ ਗਈ ਤਾਂ ਉਹ ਜਾਗੇ ਨਹੀਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਸੂਤਰ ਨੇ ਦੱਸਿਆ ਕਿ ਮੌਤ ਦੇ ਕਾਰਨ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਸ ਨੂੰ ਦਿਲ ਦਾ ਦੌਰਾ ਪੈਣਾ ਮੰਨਿਆ ਜਾ ਰਿਹਾ ਹੈ। ਹੁਣ ਤੱਕ ਉਨ੍ਹਾਂ ਨੇ 30 ਤੋਂ ਵੱਧ ਤੇਲਗੂ ਫਿਲਮਾਂ ਦਾ ਮਿਊਜ਼ਿਕ ਕੰਪੋਜ਼ ਕੀਤਾ ਹੈ।
ਇਸ ਫਿਲਮ ਦੀ ਕਮਾਈ ਨੂੰ ਜਾਣ ਤੁਸੀਂ ਵੀ ਹੋਵੋਗੇ ਹੈਰਾਨ (ਦੇਖੋ ਤਸਵੀਰਾਂ)
NEXT STORY