ਨਵੀਂ ਦਿੱਲੀ (ਵਿਸ਼ੇਸ਼)- ਜੇਕਰ ਤੁਸੀਂ ਜਵਾਨ ਮਹਿਲਾ ਹੋ ਤਾਂ ਭਾਰਤ 'ਚ ਅਪਰਾਧ ਦੇ ਡਰਾਵਨੇ ਅੰਕੜੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ। ਹਰ ਕਿਸੇ ਦੀ ਜ਼ਿੰਦਗੀ 'ਚ ਅਜਿਹਾ ਸਮਾਂ ਆਉਂਦਾ ਹੈ ਕਿ ਮਜਬੂਰੀ ਦੇ ਕਾਰਨ ਇਕੱਲੇ ਰਾਤ 'ਚ ਯਾਤਰਾ ਕਰਨੀ ਪੈ ਸਕਦੀ ਹੈ ਜਾਂ ਇਤਫਾਕ ਨਾਲ ਤੁਹਾਨੂੰ ਕਿਸੇ ਅਣਹੋਣੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਪਰ ਹੁਣ ਅਜਿਹੇ ਐਪਸ ਅਤੇ ਉਪਕਰਨ ਬਾਜ਼ਾਰ 'ਚ ਆ ਗਏ ਹਨ ਜੋ ਅਪਰਾਧਕ ਗਤੀਵਿਧੀਆਂ ਦੇ ਦੌਰਾਨ ਮਹਿਲਾ ਦੀ ਸੁਰੱਖਿਆ 'ਚ ਸਹਿਯੋਗੀ ਹੋ ਸਕਦੇ ਹਨ। 2012 'ਚ ਵਾਪਰੇ ਨਿਰਭਿਆ ਕਾਂਡ ਤੋਂ ਬਾਅਦ ਦਰਜਨਾਂ ਅਜਿਹੇ ਐਪਸ ਬਾਜ਼ਾਰ 'ਚ ਆਏ ਹਨ ਪਰ ਉਨ੍ਹਾਂ 'ਚੋਂ ਜ਼ਿਆਦਾਤਰ ਨੂੰ ਇਕ ਸਾਲ ਤੋਂ ਅਪਡੇਟ ਨਹੀਂ ਕੀਤਾ ਗਿਆ ਹੈ। ਇਸ ਉਪਰਾਲੇ ਨੂੰ ਜ਼ਿਆਦਾ ਪ੍ਰਾਸੰਗਿਕ ਬਣਾਉਣ ਦੇ ਮਕਸਦ ਨਾਲ ਕੁਝ ਐਪਸ ਹਨ ਜਿਨ੍ਹਾਂ ਨੂੰ ਪਿਛਲੇ 3 ਮਹੀਨਿਆਂ ਤੋਂ ਅਪਡੇਟ ਕੀਤਾ ਜਾ ਰਿਹਾ ਹੈ।
ਵਿਅਕਤੀਗਤ ਸੁਰੱਖਿਆ ਐਪ
ਜਦੋਂ ਕੋਈ ਮਹਿਲਾ ਬਲਾਈਂਡ ਡੇਟ 'ਤੇ ਹੋਵੇ ਤਾਂ ਇਹ ਐਪ ਤੁਹਾਨੂੰ ਇਕ ਫਰਜੀ ਕਾਲ ਕਰਨ ਦੀ ਸਹੂਲਤ ਦਿੰਦਾ ਹੈ। ਕਿਸੇ ਕਾਰਨ ਕਰਕੇ ਜੇਕਰ ਉਹ ਸੰਕਟ 'ਚ ਹੈ ਤਾਂ ਗਾਰਡੀਅਨ ਅਲਰਟ ਬਟਨ ਦੋਸਤਾਂ ਅਤੇ ਪਰਿਵਾਰ ਨੂੰ ਨਾ ਸਿਰਫ ਉਸ ਦੀ ਲੋਕੇਸ਼ਨ ਦੀ ਜਾਣਕਾਰੀ ਦੇਵੇਗਾ ਸਗੋਂ ਇਹ ਦੱਸੇਗਾ ਕਿ ਉਸ ਦੇ ਨਾਲ ਕੀ ਹੋ ਰਿਹਾ ਹੈ। ਇਹ ਐਪ ਆਈ ਫੋਨ ਅਤੇ ਐਂਡ੍ਰਾਇਡ ਦੇ ਰੂਪ 'ਚ ਉਪਲਬਧ ਹੈ।
ਸੇਫਟੀਫਨ
ਇਹ ਐਪ ਨਿਜੀ ਸੇਫਟੀ ਐਪ ਦੇ ਪਿੰਟਰੇਸਟ ਦੀ ਤਰ੍ਹਾਂ ਹੈ। ਜੀ.ਪੀ.ਐੱਸ. ਟ੍ਰੈਕਿੰਗ ਅਤੇ ਅਲਾਰਮ ਫੀਚਰ ਦੇ ਨਾਲ ਇਸ 'ਚ ਇਹ ਸਹੂਲਤ ਹੈ ਕਿ ਇਸ ਨਾਲ ਦੁਜੇ ਯੂਜ਼ਰ ਤੁਹਾਨੂੰ ਇਸ ਬਾਰੇ 'ਚ ਅਪਡੇਟ ਅਤੇ ਸੂਚਨਾ ਦੇਣਗੇ ਕਿ ਕਿਹੜਾ ਇਲਾਕਾ ਸੁਰੱਖਿਅਤ ਹੈ। ਇਸ ਐਪ 'ਚ ਡਾਇਰੈਕਟਰੀ ਦਾ ਬਦਲ ਵੀ ਹੈ ਜਿਨ੍ਹਾਂ ਦੀ ਸਹਾਇਤਾ ਨਾਲ ਐਮਰਜੈਂਸੀ ਨੰਬਰ ਲੱਭ ਸਕਦੇ ਹਨ।
ਨਿਰਭੀਕ
ਜੇਕਰ ਕੋਈ ਮਹਿਲਾ ਇਸ ਨੂੰ ਖਰੀਦਣਾ ਚਾਹੁੰਦੀ ਹੈ ਤਾਂ ਇਸ ਦੇ ਲਈ ਪਰਮਿਟ ਦੀ ਜ਼ਰੂਰਤ ਹੋਵੇਗੀ। ਇਹ ਇਕ ਰਿਵਾਲਵਰ ਹੈ ਜਿਸ ਦਾ ਨਿਰਮਾਣ ਆਰਡਨੈਂਸ ਫੈਕਟਰੀ ਆਰਗਨਾਈਜ਼ੇਸ਼ਨ ਕਾਨਪੁਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਦਾ ਨਾਂ ਦਿੱਲੀ ਸਾਮੂਹਿਕ ਦੁਸ਼ਕਰਮ ਪੀੜਤਾ ਦੇ ਨਾਂ 'ਤੇ ਰਖਿਆ ਗਿਆ ਹੈ। ਇਹ ਸਿੰਗਲ ਸ਼ਾਟ ਰਿਵਾਲਵਰ 6 ਰਾਉਂਡ ਗੋਲੀਆਂ 15 ਮੀਟਰ ਦੀ ਦੂਰੀ ਤੋਂ ਦਾਗ ਸਕਦੀ ਹੈ। ਇਸ ਦੀ ਕੀਮਤ 1,40,646 ਰੁਪਏ ਹੈ। ਹੁਣ ਤੱਕ ਇਸ ਦੇ ਲਗਭਗ 300 ਪੀਸ ਵਿਕ ਚੁੱਕੇ ਹਨ।
ਆਈ.ਜੀ.ਓ. ਸੇਫਟੀ
ਇਹ ਐਪ ਇਸ ਗੱਲ ਦਾ ਪਤਾ ਲਗਾ ਲੈਂਦਾ ਹੈ ਕਿ ਕੋਈ ਆਪਣੇ ਫੋਨ, ਐਪ ਜਾਂ ਅਲਾਰਮ ਨੂੰ ਦਬਾ ਨਹੀਂ ਸਕਦਾ ਹੈ। ਅਜਿਹੀ ਸਥਿਤੀ ਜਦੋਂ ਤੁਸੀਂ ਆਪਣੇ ਹੈੱਡਫੋਨ ਨੂੰ ਅਨਪਲੱਗ ਜਾਂ ਸਮਾਰਟਫੋਨ ਨੂੰ ਹਿਲਾਓਗੇ ਤਾਂ ਇਹ ਐਪ ਤੁਹਾਡੇ ਜਾਣਨ ਵਾਲੇ ਨੁੰ ਸੰਦੇਸ਼ ਭੇਜ ਦੇਵੇਗਾ।
ਲਾਕਅਪ
ਬੇਂਗਲੂਰ ਬੇਸਡ ਇਸ ਐਪ ਦੀ ਸਹਾਇਤਾ ਨਾਲ ਪਹਿਲੇ ਸਿਰਫ ਸਥਾਨਕ ਵਪਾਰ ਦੀ ਗੱਲ ਹੁੰਦੀ ਸੀ ਪਰ ਉਬਰ ਰੇਪ ਕਾਂਡ ਤੋਂ ਬਾਅਦ ਉਨ੍ਹਾਂ ਨੇ ਕੋਰਮੰਗਲਮ ਪੁਲਸ ਦੇ ਨਾਲ ਇਕ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਜਿਸ ਦੀ ਸਹਾਇਤਾ ਨਾਲ ਯੂਜ਼ਰ ਪੁਲਸ ਦੇ ਨਾਲ ਨਾ ਸਿਰਫ ਗੱਲ ਕਰ ਸਕਦਾ ਹੈ ਸਗੋਂ ਘਟਨਾ ਦੀ ਫੋਟੋ ਅਤੇ ਲੋਕੇਸ਼ਨ ਵੀ ਸ਼ੇਅਰ ਕਰ ਸਕਦਾ ਹੈ।
ਗਿਲਮਪਸ
ਵੇਬੀ ਐਵਾਰਡ ਤੋਂ ਸਨਮਾਨਤ ਇਹ ਐਪ ਬੈਸਟ ਲੋਕੇਸ਼ਨ ਸ਼ੇਅਰਿੰਗ ਐਪ ਹੈ। ਇਸ ਦੀ ਵਰਤੋਂ ਦੋਸਤਾਂ ਦੇ ਨਾਲ ਸੋਸ਼ਲ ਨਾਈਟ ਨੂੰ ਆਯੋਜਿਤ ਕਰਨ ਤੋਂ ਇਲਾਵਾ ਹੋਰਨਾਂ ਕਈ ਤਰ੍ਹਾਂ ਦੀਆਂ ਪਰਿਸਥਿਤੀਆਂ 'ਚ ਕੀਤੀ ਜਾ ਸਕਦੀ ਹੈ। ਇਹ ਸਾਰੇ ਮੁੱਖ ਪਲੇਟਫਾਰਮ 'ਤੇ ਉਪਲਬਧ ਹਨ।
ਕੋਬਰਾ ਮਗਨਮ ਈ.ਐੱਮ. ਮਾਡਲ ਪੈਪਰ ਸਪ੍ਰੇ
ਜੇਕਰ ਦਰਜਨ ਜਾਂ ਇਸ ਤੋਂ ਵੱਧ ਹਮਲਾਵਰ ਕਿਸੇ ਮਹਿਲਾ 'ਤੇ ਹਮਲਾ ਕਰ ਦਿੰਦੇ ਹਨ ਤਾਂ ਉਨ੍ਹਾਂ ਤੋਂ ਬਚਾਉਣ ਦੇ ਲਈ ਕਿਸੇ ਬਲੈਕ ਬੈਲਟ ਹੋਲਡਰ ਦੀ ਜ਼ਰੂਰਤ ਪਵੇਗੀ ਪਰ ਇਸ ਪੈਪਰ ਸਪ੍ਰੇ ਦੀ ਮਦਦ ਨਾਲ ਮਹਿਲਾ ਛੇੜਛਾੜ ਕਰਨ ਵਾਲਿਆਂ ਦੇ ਹੰਝੂ ਲਿਆ ਸਕਦੀ ਹੈ।
ਆਰ.ਬੀ.ਆਈ. ਦੀ ਰੁਪਏ ਦੀ ਸੰਦਰਭ ਦਰ
NEXT STORY