ਘਨੌਰ (ਮੁਲਤਾਨੀ) : ਥਾਣਾ ਘਨੌਰ ਦੀ ਪੁਲਸ 15 ਦਸੰਬਰ ਦੀ ਸਵੇਰ ਨੂੰ ਪਿੰਡ ਸੌਨੇਮਾਜਰਾ ਕੋਲੋਂ ਮਿਲੀ ਨੌਜਵਾਨ ਦੀ ਲਾਸ਼ ਦੇ ਕਤਲ ਦਾ ਮਾਮਲਾ ਸੁਲਝਾਉਣ ਵਿਚ ਕਾਮਯਾਬ ਹੋ ਗਈ ਹੈ। ਉਕਤ ਨੌਜਵਾਨ ਦਾ ਕਤਲ ਉਸ ਦੀ ਭੂਆ ਦੇ ਹੀ ਲੜਕੇ ਵਲੋਂ ਆਪਣੇ ਇਕ ਸਾਥੀ ਦੀ ਮਦਦ ਨਾਲ ਕਰਨ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਮੁਤਾਬਕ ਤਿੰਨਾ ਵਿਚ ਲੁਟ ਦਾ ਪੈਸਾ ਵੰਡਣ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਈ ਸੀ। ਜਾਣਕਾਰੀ ਅਨੁਸਾਰ ਵਿਕਾਸ ਚੋਹਾਨ ਪੁੱਤਰ ਮੁੰਨੀ ਲਾਲ ਵਾਸੀ 29 ਪ੍ਰਤਾਪ ਕਲੋਨੀ ਰਾਜਪੁਰਾ ਟਾਊਨ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ 12 ਦਸੰਬਰ ਦੀ ਸ਼ਾਮ ਨੂੰ ਉਸ ਦੀ ਭੂਆ ਦਾ ਲੜਕਾ ਲਵਲੀ ਉਰਫ ਕਾਲਾ ਵਾਸੀ ਅਰਬਨ ਅਸਟੇਟ ਪਟਿਆਲਾ ਆਪਣੇ ਇਕ ਸਾਥੀ ਨਾਲ ਉਨ੍ਹਾਂ ਕੋਲ ਆਇਆ, ਜੋ ਉਸ ਦੇ ਛੋਟੇ ਭਰਾ ਰੋਬਿਨ ਉਰਫ ਲੱਕੀ ਨੂੰ ਨਾਲ ਲੈ ਗਏ ਪਰ ਵਾਪਸ ਨਹੀਂ ਆਏ।
ਸ਼ਿਕਾਇਤਕਰਤਾ ਨੇ ਦੱਸਿਆ ਕਿ 14 ਦਸੰਬਰ ਦੀ ਸ਼ਾਮ ਨੂੰ ਉਸ ਨੂੰ ਜਗਾਧਰੀ (ਹਰਿਆਣਾ) ਤੋਂ ਉਸ ਦੇ ਫੁੱਫੜ ਦਾ ਫੋਨ ਆਇਆ ਕਿ 13 ਦਸੰਬਰ ਨੂੰ ਰੋਬਿਨ, ਲਵਲੀ ਅਤੇ ਇਕ ਹੋਰ ਲੜਕਾ ਉਨ੍ਹਾਂ ਕੋਲ ਇਕ ਮੋਟਰਸਾਈਕਲ 'ਤੇ ਆ ਕੇ ਰਾਤ ਰੁੱਕੇ ਅਤੇ ਸਵੇਰ ਨੂੰ ਤਿੰਨੇ ਤੌਰ 'ਤੇ 1 ਲੱਖ 50 ਹਜ਼ਾਰ ਰੁਪਏ ਨਕਦ ਅਤੇ ਸੋਨਾ ਚੋਰੀ ਕਰਕੇ ਫਰਾਰ ਹੋ ਗਏ। ਜਿੰਨ੍ਹਾਂ ਦੀ ਕਾਫੀ ਭਾਲ ਕਰਨ ਕੀਤੀ ਪਰ ਕੋਈ ਥੋਹ ਪਤਾ ਨਹੀਂ ਮਿਲਿਆ। ਉਧਰੋਂ 15 ਦਸੰਬਰ ਦੀ ਸਵੇਰ ਨੂੰ ਸੋਨੇਮਾਜਰਾ ਕੋਲੋਂ ਰੋਬਿਨ ਦੀ ਲਾਸ਼ ਮਿਲ ਗਈ। ਸ਼ਿਕਾਇਤਕਰਤਾ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਕਥਿਤ ਦੋਸ਼ੀਆਂ ਨੇ ਲੁੱਟ ਦੇ ਪੈਸੇ ਲਈ ਉਸ ਦੇ ਭਰਾ ਦਾ ਕਤਲ ਕਰ ਦਿੱਤਾ।
ਪੁਲਸ ਨੇ ਵਿਕਾਸ ਚੋਹਾਨ ਪੁੱਤਰ ਮੁਨੀ ਲਾਲ ਦੇ ਬਿਆਨਾਂ ਤੇ ਲਵਲੀ ਪੁੱਤਰ ਅਜਮੇਰ ਸਿੰਘ ਅਤੇ ਇਕ ਨਾ-ਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
5 ਕਿਲੋ ਭੁੱਕੀ ਸਮੇਤ ਕਾਬੂ
NEXT STORY