ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਅਣਪਛਾਤੇ ਵਿਅਕਤੀ ਵੱਲੋਂ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਕਤ ਵਾਰਦਾਤ ਪਿੰਡ ਭਾਮ ਵਿਚ ਵਾਪਰੀ। 99 ਸਾਲਾ ਬਜ਼ੁਰਗ ਔਰਤ ਘਰ ਵਿਚ ਇਕੱਲੀ ਰਹਿ ਰਹੀ ਸੀ। ਔਰਤ ਦੀ ਲਾਸ਼ ਘਰ ਅੰਦਰ ਪਈ ਪੇਟੀ ਵਿਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕ ਮਹਿਲਾ ਦੀ ਪਛਾਣ ਜੋਗਿੰਦਰ ਕੌਰ ਪਤਨੀ ਮਲਕੀਤ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਸਿਵਲ ਹਸਪਤਾਲ ਨੇੜੇ 'ਆਪ' ਦੇ ਪ੍ਰੋਗਰਾਮ ਕਾਰਨ ਲੱਗੇ ਜਾਮ ’ਤੇ ਹਿਊਮਨ ਰਾਈਟਸ ਕੌਂਸਲ ਨੇ ਭੇਜੀ ਸ਼ਿਕਾਇਤ
ਉਕਤ ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਘਰ ਵਿਚ ਦੁੱਧ ਵਾਲਾ ਆਇਆ। ਨੇੜੇ ਰਹਿੰਦੀ ਰਿਸ਼ਤੇਦਾਰ ਸੁਰਜੀਤ ਕੌਰ ਨੇ ਦੱਸਿਆ ਉਕਤ ਦੁੱਧ ਵਾਲੇ ਨੇ ਸਾਨੂੰ ਆ ਕੇ ਦੱਸਿਆ ਕਿ ਜੋਗਿੰਦਰ ਕੌਰ ਦੋ ਦਿਨ ਤੋਂ ਦੁੱਧ ਨਹੀਂ ਲੈ ਰਹੇ ਹਨ। ਜਦੋਂ ਘਰ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਜੋਗਿੰਦਰ ਕੌਰ ਦਾ ਕਤਲ ਕਰਕੇ ਪੇਟੀ ਵਿਚ ਲਾਸ਼ ਸੁੱਟੀ ਗਈ ਸੀ।
ਜਿਵੇਂ ਹੀ ਪਿੰਡ ਵਾਸੀਆਂ ਨੂੰ ਇਸ ਦੀ ਭਿਣਕ ਪਈ ਤਾਂ ਉਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਮੌਕੇ ਉਤੇ ਪਹੁੰਚੀ। ਪੁਲਸ ਨੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਕਿ ਜੋ ਦੋਸ਼ੀ ਹੈ ਉਹ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਨਸ਼ੇ ਦਾ ਆਦੀ ਹੈ। ਪੁਲਸ ਨੂੰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।


ਇਹ ਵੀ ਪੜ੍ਹੋ: 4 ਸਾਲ ਵਪਾਰੀਆਂ ਦੀ ਯਾਦ ਨਹੀਂ ਆਈ, ਹੁਣ ਮੁੱਖ ਸੜਕ ਰੋਕ ਕੇ ਕਰ ਰਹੇ ਹਨ ਮੀਟਿੰਗ : ਮਨੋਰੰਜਨ ਕਾਲੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਤਲ ਮਾਮਲੇ 'ਚ ਲਾਰੈਂਸ ਬਿਸ਼ਨੋਈ ਬਰੀ! ਚੰਡੀਗੜ੍ਹ ਅਦਾਲਤ ਦਾ 7 ਸਾਲ ਪੁਰਾਣੇ ਕੇਸ 'ਚ ਵੱਡਾ ਫ਼ੈਸਲਾ
NEXT STORY