ਮੁੰਬਈ- ਟੀ. ਵੀ. ਰਿਐਲਿਟੀ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਨਾਲ ਮਸ਼ਹੂਰ ਹੋਇਆ ਗਾਣਾ 'ਬਾਬਾਜੀ ਕਾ ਠੁੱਲੁ' ਹੁਣ ਵੱਡੇ ਪਰਦੇ 'ਤੇ ਵੀ ਸੁਣਾਈ ਦੇਵੇਗਾ। ਜੀ ਹਾਂ, ਲੋਕਾਂ ਦੀ ਜ਼ੁਬਾਨ 'ਤੇ ਚੜਿਆ ਇਹ ਗਾਣਾ ਸੋਨਮ ਕਪੂਰ ਦੀ ਆਉਣ ਵਾਲੀ ਫਿਲਮ 'ਡੌਲੀ ਕੀ ਡੌਲੀ' 'ਚ ਵੀ ਸੁਣਾਈ ਦੇਵੇਗਾ। ਖਬਰ ਹੈ ਕਿ ਅਰਬਾਜ਼ ਖਾਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ 'ਬਾਬਾਜੀ ਕਾ ਠੁੱਲੁ' ਟਾਈਟਲ ਦਾ ਇਕ ਗਾਣਾ ਪਾਇਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਕਪਿਲ ਸ਼ਰਮਾ ਅੱਬਾਸ ਮਸਤਾਨ ਦੀ ਅਗਲੀ ਫਿਲਮ 'ਕਿਸ ਕਿਸ ਕੋ ਪਿਆਰ ਕਰੂ' 'ਚ ਲੀਡ ਰੋਲ ਕਰਨ ਜਾ ਰਹੇ ਹਨ, ਜਿਸ 'ਚ ਅਰਬਾਜ਼ ਖਾਨ ਨੇ ਵੀ ਅਹਿਮ ਕਿਰਦਾਰ ਅਦਾ ਕੀਤਾ ਹੈ। ਇਸੇ ਫਿਲਮ ਦੇ ਸੈੱਟ 'ਤੇ ਹੀ ਅਰਬਾਜ਼-ਕਪਿਲ ਦੀ ਦੋਸਤੀ ਹੋਈ। ਸੁਣਨ 'ਚ ਆਇਆ ਹੈ ਕਿ ਅਰਬਾਜ਼ ਨੇ ਕਪਿਲ ਨਾਲ ਆਪਣੇ ਸ਼ੋਅ ਦਾ ਮਸ਼ਹੂਰ ਗਾਣਾ 'ਬਾਬਾਜੀ ਕਾ ਠੁੱਲੁ' ਨੂੰ ਆਪਣੀ ਫਿਲਮ 'ਡੌਲੀ ਕੀ ਡੌਲੀ' 'ਚ ਵਰਤੋਂ ਕਰਨ ਦੀ ਇਜਾਜ਼ਤ ਮੰਗੀ ਅਤੇ ਕਪਿਲ ਨੇ ਵੀ ਬਿਨਾਂ ਕੁਝ ਸੋਚੇ ਉਨ੍ਹਾਂ ਨੂੰ ਹਾਂ ਕਰ ਦਿੱਤੀ।
ਪਤੀ ਨਾਲ ਇੰਟੀਮੇਟ ਸੀਨਜ਼ 'ਤੇ ਏਂਜਲੀਨਾ ਨੇ ਕੀਤਾ ਖੁਲਾਸਾ (ਦੇਖੋ ਤਸਵੀਰਾਂ)
NEXT STORY