ਰਾਜਪੁਰਾ (ਇਕਬਾਲ) : ਰਾਜਪੁਰਾ ਵਿਖੇ ਇਕ ਹੋਟਲ ਮਾਲਕ ਦੇ ਘਰ 'ਚੋਂ ਬੀਤੀ ਸ਼ਾਮ 7 ਗੈਸ ਸਿਲੰਡਰ ਚੋਰੀ ਹੋਣ ਦੀ ਖ਼ਬਰ ਮਿਲੀ ਹੈ । ਮਾਯੂਰ ਹੋਟਲ ਦੇ ਮਾਲਕ ਮਹਿੰਦਰ ਪੱਪੂ ਨੇ ਦੱਸਿਆ ਕਿ ਠੰਡ ਹੋਣ ਕਾਰਨ ਪਰਿਵਾਰ ਦੇ ਸਾਰੇ ਜੀਅ ਕਮਰਿਆਂ ਅੰਦਰ ਬੈਠੇ ਸਨ, ਜਦਕਿ ਬਾਕੀ ਹੋਟਲ ਚਲੇ ਗਏ । ਉਨ੍ਹਾਂ ਦੱਸਿਆ ਕਿ ਘਰ ਦੇ ਪੋਰਚ 'ਚ ਭਰਵਾਉਣ ਲਈ ਖਾਲੀ ਸਿਲੰਡਰ ਰੱਖੇ ਹੋਏ ਸਨ, ਜੋ ਚੋਰੀ ਹੋ ਗਏ ਹਨ ਪਰ ਚੋਰ ਦੀ ਹਰਕਤ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ। ਇਸ ਦੀ ਸੂਚਨਾ ਸਿਟੀ ਥਾਣਾ ਪੁਲਸ ਨੂੰ ਦੇ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ । ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਕਰਨ ਪਿੱਛੋਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਕਾਰ ਖੱਡ 'ਚ ਡਿੱਗਣ ਨਾਲ ਵਿਅਕਤੀ ਦੀ ਮੌਤ
NEXT STORY