ਬਟਾਲਾ (ਸੈਂਡੀ) : ਬੀਤੀ ਦੇਰ ਸ਼ਾਮ ਘਰ ਦੀ ਸਫ਼ਾਈ ਦੌਰਾਨ ਔਰਤ ਦੇ ਪੇਟ ਵਿਚ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਰੁਪਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਚਾਹਕਲਾਂ ਜਿਸ ਦੇ ਘਰ ਵਿਚ ਲਾਇਸੈਂਸ ਦੀ ਪਿਸਤੌਲ ਪਈ ਸੀ ਅਤੇ ਜਦੋਂ ਉਹ ਆਪਣੇ ਘਰ ਦੀ ਸਾਫ਼ ਸਫ਼ਾਈ ਕਰ ਰਹੀ ਸੀ ਤਾਂ ਜਦੋਂ ਉਹ ਅਲਮਾਰੀ ਦੀ ਸਫ਼ਾਈ ਕਰਨ ਲੱਗੀ ਤਾਂ ਅਚਾਨਕ ਅਲਮਾਰੀ ਵਿਚੋਂ ਪਿਸਤੌਲ ਹੇਠਾ ਡਿੱਗ ਗਿਆ ਅਤੇ ਪਿਸਤੌਲ ਚੱਲ ਪਈ ਅਤੇ ਉਸ ਦੇ ਪੇਟ ਵਿਚ ਗੋਲੀ ਜਾ ਵੱਜੀ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਪਰ ਡਾਕਟਰਾਂ ਨੇ ਉਸ ਦੀ ਹਾਲਤ ਸੀਰੀਅਸ ਹੋਣ ਕਰਕੇ ਇਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਹੈ।
ਜੇ ਇਸ ਦੀ ਥਾਂ ਅਸਲੀ ਬੰਬ ਹੁੰਦਾ ਫਿਰ? (ਵੀਡੀਓ)
NEXT STORY