ਚੰਡੀਗੜ੍ਹ : ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਰੈਕੇਟ ਮਾਮਲੇ ਵਿਚ ਤਲਬ ਕੀਤੇ ਜਾਣ ਤੋਂ ਬਾਅਦ ਪੰਜਾਬ ਦੀ ਬਾਦਲ ਸਰਕਾਰ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਕਾਂਗਰਸ ਨੇ ਸੋਮਵਾਰ ਤੋਂ ਸ਼ੁਰੂ ਹੋਏ ਵਿਧਾਨ ਦੇ ਸੈਸ਼ਨ ਦੌਰਾਨ ਸਰਕਾਰ ਖਿਲਾਫ ਗੈਰ ਭਰੋਸਗੀ ਦਾ ਮਤਾ ਲਿਆਉਣ ਦਾ ਫੈਸਲਾ ਕੀਤਾ ਹੈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਮੰਗਲਵਾਰ ਨੂੰ ਇਹ ਮਤਾ ਲੈ ਕੇ ਆਵੇਗੀ।
ਕਾਂਗਰਸ ਨੇ ਇਸ ਸਬੰਧੀ ਆਪਣੇ ਸਾਰੇ ਮੈਂਬਰਾਂ ਨੂੰ ਵਿਹਪ ਜਾਰੀ ਕਰ ਦਿੱਤਾ ਹੈ ਅਤੇ ਸਾਰੇ ਕਾਂਗਰਸ ਵਿਧਾਇਕਾਂ ਨੂੰ ਇਸ ਦੌਰਾਨ ਵਿਧਾਨ ਸਭਾ ਵਿਚ ਰਹਿਣ ਲਈ ਕਿਹਾ ਗਿਆ ਹੈ। ਜਾਖੜ ਨੇ ਕਿਹਾ ਕਿ ਇਸ ਮਤੇ ਦੌਰਾਨ ਹੀ ਭਾਰਤੀ ਜਨਤਾ ਪਾਰਟੀ ਦੀ ਨਸ਼ਿਆਂ ਨੂੰ ਲੈ ਕੇ ਗੰਭੀਰਤਾ ਦਾ ਵੀ ਪਤਾ ਚੱਲੇਗਾ। ਜੇਕਰ ਭਾਜਪਾ ਸੱਚਮੁੱਚ ਨਸ਼ਿਆਂ ਖਿਲਾਫ ਹੈ ਤਾਂ ਉਹੋ ਸਰਕਾਰ ਖਿਲਾਫ ਵੋਟ ਕਰੇਗੀ।
ਪੰਜਾਬ ਵਿਧਾਨ ਸਭਾ ਵਿਚ ਕੁੱਲ 117 ਸੀਟਾਂ ਹਨ ਜਿਨ੍ਹਾਂ ਵਿਚੋਂ 58 ਅਕਾਲੀ ਦਲ ਦੇ ਕੋਲ ਹਨ ਜਦਕਿ 12 ਸੀਟਾਂ 'ਤੇ ਭਾਜਪਾ ਦਾ ਕਬਜ਼ਾ ਹੈ। ਕਾਂਗਰਸ 44 ਸੀਟਾਂ 'ਤੇ ਕਾਬਜ਼ ਹੈ ਜਦੋਂ ਕਿ 3 ਸੀਟਾਂ ਆਜ਼ਾਦ ਵਿਧਾਇਕਾਂ ਕੋਲ ਹਨ। ਕਾਂਗਰਸ ਦਾ ਦਾਅਵਾ ਹੈ ਕਿ ਮੰਗਲਵਾਰ ਨੂੰ ਸਰਕਾਰ ਸਦਨ ਵਿਚ ਹਾਰ ਜਾਵੇਗੀ ਅਤੇ ਪੰਜਾਬ ਸਰਕਾਰ ਦਾ ਭੋਗ ਪੈ ਜਾਵੇਗਾ ਪਰ ਹੁਣ ਇਸ ਮਾਮਲੇ ਵਿਚ ਸਾਰਾ ਦਾਰੋਮਦਾਰ ਭਾਜਪਾ ਦੇ ਰੁਖ 'ਤੇ ਨਿਰਭਰ ਕਰੇਗਾ।
ਪੰਜਾਬ ਤੋਂ ਬਾਹਰ ਹੋਵੇ ਮਜੀਠੀਆ ਕੇਸ ਦੀ ਜਾਂਚ : ਭਗਵੰਤ ਮਾਨ (ਵੀਡੀਓ)
NEXT STORY