ਚੰਡੀਗੜ੍ਹ : ਮਜੀਠੀਆ ਮਾਮਲੇ ਨੂੰ ਲੈ ਕੇ ਹੁਣ ਮੁੱਖ ਮੰਤਰੀ ਬਾਦਲ ਨੇ ਯੂ ਟਰਨ ਲੈ ਲਿਆ ਹੈ। ਐਤਵਾਰ ਨੂੰ ਮਜੀਠੀਆ ਨੂੰ ਨਸੀਹਤਾਂ ਦੇਣ ਵਾਲੇ ਬਾਦਲ ਸੋਮਵਾਰ ਨੂੰ ਅਚਾਨਕ ਬਦਲ ਗਏ। ਸਰਦ ਰੱਤ ਸੈਸ਼ਨ 'ਚ ਸ਼ਾਮਲ ਹੋਣ ਆਏ ਮੁੱਖ ਮੰਤਰੀ ਕੋਲੋਂ ਜਦੋਂ ਮੀਡੀਆ ਨੇ ਮਜੀਠੀਆ ਨੂੰ ਲੈ ਕੇ ਸਵਾਲ ਦਾਗੇ ਤਾਂ ਉਨ੍ਹਾਂ ਜਵਾਬ ਕੁੱਝ ਵੱਖਰੇ ਹੀ ਅੰਦਾਜ਼ 'ਚ ਦਿੱਤੇ ਅਤੇ ਇਸ ਮਾਮਲੇ 'ਚ ਜ਼ਿਆਦਾਤਰ ਸਵਾਲਾਂ ਨੂੰ ਟਾਲਦੇ ਹੀ ਨਜ਼ਰ ਆਏ।
ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਸਿਰਫ ਤਲਬ ਹੋਣ 'ਤੇ ਹੀ ਅਸਤੀਫਾ ਨਹੀਂ ਮੰਗ ਸਕਦੇ।
ਸੰਕਟ 'ਚ ਘਿਰੀ ਬਾਦਲ ਸਰਕਾਰ, ਕਾਂਗਰਸ ਲਿਆਵੇਗੀ ਗੈਰ-ਭਰੋਸਗੀ ਦਾ ਮਤਾ
NEXT STORY