ਦਿੜ੍ਹਬਾ ਮੰਡੀ (ਸਰਾਓ) : ਨਜ਼ਦੀਕੀ ਪਿੰਡ ਚੱਠਾ ਨਨਹੇੜਾ ਤੋਂ ਸੁਨਾਮ ਰੋਡ 'ਤੇ ਇਕ ਆਲਟੋ ਕਾਰ ਤੂੜੀ ਵਾਲੀ ਟਰਾਲੀ ਦੇ ਥੱਲੇ ਜਾ ਵੜੀ ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ਸਵਾਰ ਔਰਤ ਗੰਭੀਰ ਰੂਪ 'ਚ ਜ਼ਖਮੀ ਹੋ ਗਈ ਜਿਸਨੂੰ ਡੀ.ਐਮ.ਸੀ. ਲੁਧਿਆਣਾ ਭੇਜ ਦਿੱਤਾ ਗਿਆ। ਇਥੇ ਰਾਹਤ ਦੀ ਗੱਲ ਤਾਂ ਇਹ ਰਹੀ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਕਾਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਕਾਹਨਗੜ੍ਹ ਚੱਠਾ ਤੋਂ ਆਪਣੀ ਭੈਣ ਦੀ ਲੜਕੀ ਨੂੰ ਦਵਾਈ ਦਿਵਾਉਣ ਲਈ ਚੱਠਾ ਤੋਂ ਸੁਨਾਮ ਜਾ ਰਿਹਾ ਸੀ ਕਿ ਰਾਸਤੇ 'ਚ ਧੁੰਦ ਕਾਰਨ ਅੱਗੇ ਤੋਂ ਆ ਰਹੀ ਤੂੜੀ ਦੀ ਭੂੰਗ ਵਾਲੀ ਟਰਾਲੀ ਨੂੰ ਲੰਘਣ ਲੱਗੇ ਗੱਡੀ ਟਰਾਲੀ ਦੇ ਟਾਇਰਾ ਹੇਠ ਜਾ ਵੜੀ ਜਿਸ ਕਾਰਨ ਹਾਦਸਾ ਵਾਪਰ ਗਿਆ। ਸੁਨਾਮ ਥਾਣੇ ਦੀ ਪੁਲਸ ਨੇ ਪਰਚਾ ਦਰਜ ਕਰਕੇ ਟਰੈਕਟਰ ਟਰਾਲੀ ਕਬਜ਼ੇ 'ਚ ਲੈ ਲਿਆ ਹੈ।
ਡੇਰਾ ਮੁੱਖੀ ਦੀ ਫਿਲਮ ਨੂੰ ਲੈ ਕੇ ਬੋਲੇ ਬਾਦਲ (ਵੀਡੀਓ)
NEXT STORY