ਸ੍ਰੀ ਗੋਇੰਦਵਾਲ ਸਾਹਿਬ, (ਪੰਛੀ)- ਇਤਿਹਾਸਿਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਦੇ ਨਜ਼ਦੀਕ ਤਿੰਨ ਹਥਿਆਰਬੰਦ ਲੁਟੇਰਿਆਂ ਵਲੋਂ ਪਿਸਤੌਲ ਦਿਖਾ ਕੇ ਦਵਾਈ ਵਿਕਰੇਤਾਵਾਂ ਨੂੰ ਦਿਨ ਦਿਹਾੜੇ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਵੀ. ਕੇ. ਇੰਟਰਪ੍ਰਾਈਜ਼ ਕਪੂਰਥਲਾ ਦੇ ਸੇਲਜ਼ਮੈਨ ਜਸਵੰਤ ਸਿੰਘ ਅਤੇ ਸੁਖਦੀਪ ਸਿੰਘ ਗੋਇੰਦਵਾਲ ਸਾਹਿਬ ਵਿਖੇ ਦਵਾਈਆਂ ਦੀ ਸਪਲਾਈ ਕਰਕੇ ਅਤੇ ਨਕਦੀ ਲੈ ਕੇ ਟਾਟਾ ਏਸ (ਪੀ. ਬੀ.-09 ਕਿਊ 4222) 'ਤੇ ਵਾਪਸ ਕਪੂਰਥਲਾ ਜਾ ਰਹੇ ਸੀ ਤਾਂ ਥਰਮਲ ਪਲਾਂਟ ਦੇ ਨਜ਼ਦੀਕ ਮੋਟਰਸਾਈਕਲ ਅੱਗੇ ਲਾ ਕੇ ਗੱਡੀ ਨੂੰ ਰੋਕ ਲਿਆ। ਜਸਵੰਤ ਸਿੰਘ ਅਤੇ ਸੁਖਦੀਪ ਸਿੰਘ ਦੀ ਕੰਨਪੱਟੀ 'ਤੇ ਪਿਸਤੌਲ ਰੱਖ ਦਿੱਤੀ ਅਤੇ ਨਕਦੀ ਕੱਢਣ ਨੂੰ ਕਿਹਾ। ਇਸ ਗੱਲ ਦਾ ਵਿਰੋਧ ਕਰਨ 'ਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਜਿਸ 'ਤੇ ਪੈਸਿਆਂ ਵਾਲਾ ਬੈਗ ਖੋਹ ਕੇ ਪੈਸੇ ਕੱਢ ਕੇ ਵਾਪਸ ਬੈਗ ਸੁੱਟ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ। ਜਸਵੰਤ ਸਿੰਘ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਬੈਗ 'ਚ ਤਕਰੀਬਨ 16-17 ਹਜ਼ਾਰ ਰੁਪਏ ਸਨ। ਸੇਲਜ਼ਮੈਨ ਦੇ ਦੱਸਣ ਅਨੁਸਾਰ ਲੁਟੇਰਿਆਂ ਦੀ ਗਿਣਤੀ ਤਿੰਨ ਸੀ। ਜਿਨ੍ਹਾਂ ਵਿਚ ਦੋ ਜਾਣਿਆਂ ਕੋਲ ਪਿਸਤੌਲ ਅਤੇ ਇਕ ਕੋਲ ਦਾਤਰ ਸੀ। ਇਸ ਮੌਕੇ ਥਾਣਾ ਮੁਖੀ ਰਾਜਵਿੰਦਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲੁਟੇਰਿਆਂ ਦੀ ਭਾਲ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ। ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਆਮ ਪਬਲਿਕ ਦੀ ਸਹੂਲਤ ਲਈ ਨਾਜਾਇਜ਼ ਕਬਜ਼ੇ ਹਟਾਏ
NEXT STORY