ਨਵੀਂ ਦਿੱਲੀ- ਹੁਣ ਤੁਸੀਂ ਕਨੈਕਸ਼ਨ ਟਰਾਂਸਫਰ ਕਰਵਾਏ ਬਿਨਾਂ ਹੀ ਕਿਤੇ ਵੀ ਗੈਸ ਸਿਲੰਡਰ ਲੈ ਸਕੋਗੇ। ਸ਼ਹਿਰ ਬਦਲਣ 'ਤੇ ਨਵਾਂ ਰਾਸ਼ਨ ਕਾਰਡ ਬਣਵਾਉਣ ਜਾਂ ਗੈਸ ਕਨੈਕਸ਼ਨ ਟਰਾਂਸਫਰ ਕਰਵਾਉਣ ਦੀ ਲੋੜ ਨਹੀਂ ਪਵੇਗੀ। ਇਹ ਸ਼ਹਿਰ ਦਾ ਉਪਭੋਗਤਾ ਆਪਣੇ ਰਾਸ਼ਨ ਕਾਰਡ ਨਾਲ ਦੇਸ਼ 'ਚ ਕਿਤੇ ਵੀ ਰਾਸ਼ਨ ਖਰੀਦ ਸਕੇਗਾ। ਗਾਹਕ ਨੂੰ ਸ਼ਹਿਰ ਬਦਲਣ 'ਤੇ ਗੈਸ ਕਨੈਕਸ਼ਨ ਟਰਾਂਸਫਰ ਕਰਵਾਉਣ ਦੇ ਉਲਝਣ ਤੋਂ ਮੁਕਤੀ ਮਿਲ ਜਾਵੇਗੀ। ਸੂਚਨਾ ਤਕਨਾਲੋਜੀ ਮੰਤਰਾਲੇ ਦੀ ਸਲਾਹ 'ਤੇ ਉਪਭੋਗਤਾ ਮਾਮਲਿਆਂ ਦਾ ਮੰਤਰਾਲੇ ਅਤੇ ਪੈਟਰੋਲੀਅਮ ਮੰਤਰਾਲੇ ਨਵੀਂ ਯੋਜਨਾ ਦਾ ਖਾਕਾ ਤਿਆਰ ਕਰ ਰਹੇ ਹਨ।
ਉੱਥੇ ਹੀ ਦੂਜੇ ਪਾਸੇ, ਗੈਸ ਸਬਸਿਡੀ ਖਾਤੇ 'ਚ ਟਰਾਂਸਫਰ ਕਰਵਾਉਣ ਲਈ 'ਪਹਿਲ' ਫਾਰਮ ਭਰਵਾਏ ਜਾ ਰਹੇ ਹਨ। ਇਹ ਫਾਰਮ ਹਾਕਰ ਤੁਹਾਡੇ ਘਰ ਤੋਂ ਭਰਵਾ ਕੇ ਲੈ ਜਾਵੇਗਾ। ਅਜਿਹੇ 'ਚ ਉਨ੍ਹਾਂ ਉਪਭੋਗਤਾਵਾਂ ਨੂੰ ਗੈਸ ਏਜੰਸੀ ਨਹੀਂ ਜਾਣਾ ਪਵੇਗਾ, ਜਿਨ੍ਹਾਂ ਨੇ ਸਿਲੰਡਰ ਬੁੱਕ ਕਰਵਾ ਰੱਖਿਆ ਹੈ। ਜੈਪੁਰ ਦੇ ਕਰੀਬ 3 ਹਜ਼ਾਰ ਹਾਕਰਾਂ ਨੂੰ 'ਪਹਿਲ' ਯੋਜਨਾ ਦੇ ਫਾਰਮ ਸੌਂਪੇ ਗਏ ਹਨ। ਜ਼ਿਕਰਯੋਗ ਹੈ ਕਿ ਇਕ ਜਨਵਰੀ ਤੋਂ ਘਰੇਲੂ ਸਿਲੰਡਰ ਦੀ ਸਬਸਿਡੀ ਬੈਂਕ ਖਾਤੇ 'ਚ ਜਮਾ ਹੋਵੇਗੀ। ਗੈਸ ਕੰਪਨੀਆਂ ਨੇ ਏਜੰਸੀਆਂ ਨੂੰ 'ਪਹਿਲ' ਯੋਜਨਾ ਦੇ ਅਮਲ 'ਚ ਹਾਕਰਾਂ ਨੂੰ ਜੋੜਨ ਦੇ ਨਿਰਦੇਸ਼ ਦਿੱਤੇ ਹਨ।
ਆਸਾ ਰਾਮ 'ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਔਰਤ ਹੋਈ ਲਾਪਤਾ
NEXT STORY