ਹੁਣ ਪ੍ਰਸੰਗ ਹੈ ਕਿ ਬ੍ਰਹਮਾ, ਵਿਸ਼ਨੂੰ, ਮਹੇਸ਼ ਆਦਿ ਮਹਾਦੇਵਾਂ ਤੋਂ ਲੈ ਕੇ, ਚਾਰੇ ਖਾਣੀਆਂ ਤਕ ਖੰਡ-ਮੰਡਲ ਬ੍ਰਹਿਮੰਡ ਸਾਰੀ ਸ੍ਰਿਸ਼ਟੀ, ਕਿਵੇਂ ਅਕਾਲ ਪੁਰਖ ਦੀ ਮਹਿਮਾ ਗਾਉਂਦੀ ਹੈ। ਕਿਵੇਂ ਇਹ ਸ੍ਰਿਸ਼ਟੀ ਉਸਦੀ ਮਹਿਮਾ ਗਾ-ਗਾ ਕੇ ਅਕਾਲ ਪੁਰਖ ਵਿਚ ਇੱਕਮਿਕ ਹੋਈ ਰਹਿੰਦੀ ਹੈ ਜਾਂ ਕਿਵੇਂ ਇੱਕਮਿਕ ਹੋਣ ਦੀ ਸਾਧਨਾ ਕਰਦੀ ਹੈ ਜਾਂ ਅਣਜਾਣੇ ਵੀ ਉਸ ਨਾਲ ਜੁੜ ਕੇ ਉਸ ਤੋਂ ਹੀ ਸੱਤਾ ਪ੍ਰਾਪਤ ਕਰਕੇ ਆਪਣਾ ਅਸਤਿੱਤਵ ਬਣਾਈ ਰੱਖਦੀ ਹੈ। (ਇਹ ਚਰਚਾ ਵਿਸਥਾਰ ਨਾਲ ਪਿਛਲੀਆਂ ਤੁਕਾਂ ਵਿਚ ਕੀਤੀ ਗਈ ਹੈ।)
ਉਸ ਅਕਾਲ ਪੁਰਖ ਦਾ ਨਾ ਆਦਿ ਹੈ ਤੇ ਨਾ ਹੀ ਅੰਤ। ਉਸਦਾ ਸੱਚਾ ਨਾਮ 'ੴ' ਵੀ ਉਸ ਤੋਂ ਭਿੰਨ ਨਹੀਂ ਹੈ। 'ੴ' ਦਾ ਹੀ ਸਾਰਾ ਤਾਣਾ-ਬਾਣਾ ਇਸ ਸ੍ਰਿਸ਼ਟੀ ਦੇ ਰੂਪ ਵਿਚ ਪ੍ਰਗਟ ਹੋ ਰਿਹਾ ਹੈ।
ਇਹ ਕਿਹੋ ਜਿਹਾ ਤਾਣਾ-ਬਾਣਾ ਹੈ, ਇਸਨੂੰ ਗੁਰੂ ਸਾਹਿਬ ਲਿਖਦੇ ਹਨ ¸
ਰੰਗੀ ਰੰਗੀ ਭਾਤੀ ਕਰਿ-ਕਰਿ, ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ ॥
ਜੋ ਤਿਸ ਭਾਵੈ ਸੋਈ ਕਰ ਸੀ, ਹੁਕਮੁ ਨ ਕਰਣਾ ਜਾਈ ॥
ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ, ਨਾਨਕ ਰਹਣੁ ਰਜਾਈ ॥26॥
ਪਦ ਅਰਥ : ਰੰਗੀ ਰੰਗੀ= ਕਈ ਤਰ੍ਹਾਂ ਦੇ ਰੰਗਾਂ ਦੀਆਂ, ਭਾਤੀ ਕਰਿ ਕਰਿ= ਕਈ ਕਿਸਮਾਂ ਨੂੰ ਪੈਦਾ ਕਰਕੇ, ਜਿਨਸੀ=ਕਈ ਜਿਨਸਾਂ ਵਾਲੀ, ਮਾਇਆ ਜਿਨਿ ਉਪਾਈ=ਇਹ ਮਾਇਆ (ਸ੍ਰਿਸ਼ਟੀ) ਜਿਸਨੇ ਪੈਦਾ ਕੀਤੀ ਹੈ, ਉਹ, ਕਰਿ ਕਰਿ ਵੇਖੈ ਕੀਤਾ ਆਪਣਾ= ਆਪਣੀ ਉਸ ਸਿਰਜਨਾ 'ਤੇ ਆਪਣੀ ਦ੍ਰਿਸ਼ਟੀ ਦਾ ਪ੍ਰਕਾਸ਼ ਵੀ ਪਾਉਂਦਾ ਹੈ; ਜਿਵ ਤਿਸ ਦੀ ਵਡਿਆਈ= ਜਿਸ ਕਰਕੇ ਸਭ ਥਾਈਂ ਉਸ ਦੀ ਵਡਿਆਈ ਜਾਂ ਵਿਵਸਥਾ ਬਣੀ ਰਹੀ; ਹੁਕਮ ਅਨੁਸਾਰ ਸ੍ਰਿਸ਼ਟੀ ਚੱਲੇ। ਜੋ ਤਿਸੁ ਭਾਵੈ ਸੋਈ ਕਰਸੀ= ਉਸਨੂੰ ਜੋ ਭਾਉਂਦਾ ਹੈ, ਸੋਈ ਉਹ ਕਰੇਗਾ (ਜਾਂ ਕਰਦਾ ਹੈ ਜਾਂ ਉਸਨੇ ਕੀਤਾ ਹੈ), ਹੁਕਮੁ ਨ ਕਰਣਾ ਜਾਈ= ਉਸਦਾ ਹੁਕਮ ਉਲਟਾਇਆ ਨਹੀਂ ਜਾ ਸਕਦਾ, ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ= ਉਹ ਪਾਤਿਸ਼ਾਹ ਹੈ; ਪਾਤਿਸ਼ਾਹਾਂ ਦਾ ਵੀ ਪਾਤਿਸ਼ਾਹ ਹੈ, ਨਾਨਕ ਰਹਣੁ ਰਜਾਈ= ਨਾਨਕ ਕਹਿੰਦੇ ਹਨ, ਸਭ ਨੂੰ ਉਸ ਦੇ ਹੁਕਮ ਵਿਚ ਰਹਿਣਾ ਹੀ ਉਚਿਤ ਹੈ।
ਸਾਧਨਾ ਭਾਸ਼ਿਅ : ਜਿਹੜਾ ਨਿਰਵਿਕਾਰ, ਨਿਰੰਕਾਰ, ਨਿਰਗੁਣ ਹੈ, ਉਸ ਤੋਂ ਹੀ ਅਨੇਕਾਂ ਭਾਂਤਿ ਦੀ, ਅਨੇਕਾਂ ਰੰਗਾਂ ਦੀ, ਅਨੇਕਾਂ ਜਿਨਸਾਂ ਵਾਲੀ ਇਹ ਸ੍ਰਿਸ਼ਟੀ ਰੂਪੀ ਮਾਇਆ (ਫੈਲਾਉ) ਦੀ ਉਤਪਤਿ ਹੁੰਦੀ ਹੈ। ਜਿਵੇਂ ਇਕ ਆਮ ਪ੍ਰਾਣੀ ਵੀ ਸੁਪਨ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ (ਕਿਉਂਕਿ ਆਖਿਰ ਹੈ ਤਾਂ ਉਹ ਵੀ ਪ੍ਰਮੇਸ਼ਵਰ ਦਾ ਹੀ ਅੰਸ਼) ਉਸਦੀ ਸੁਪਨ ਸ੍ਰਿਸ਼ਟੀ ਵਿਚ ਅਨੇਕਾਂ ਦ੍ਰਿਸ਼, ਅਨੇਕਾਂ ਪ੍ਰਾਣੀ, ਪਦਾਰਥ ਹੁੰਦੇ ਹਨ, ਆਪਸੀ ਵਿਹਾਰ ਵੀ ਕਰਦੇ ਹਨ।
ਕੌਮ ਦਾ ਮਹਾਨ ਸ਼ਹੀਦ ਭਾਈ ਬਚਿੱਤਰ ਸਿੰਘ
NEXT STORY