ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਢੇਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਆਉਣ ਵਾਲੇ ਦਿਨਾਂ ਵਿਚ ਵਧਣ ਦੇ ਸੰਕੇਤ ਹਨ ਕਿਉਂਕਿ ਆਮਦਨ ਕਰ ਵਿਭਾਗ ਨੇ ਵਢੇਰਾ ਦੀ ਕੰਪਨੀ ਸਕਾਈਲਾਈਟ ਹੌਸਪੀਟੈਲਟੀ ਨੂੰ ਨੋਟਿਸ ਭੇਜ ਕੇ ਸਾਲ 2005-06 ਤੋਂ ਅਚੱਲ ਜਾਇਦਾਦਾਂ ਦੀ ਖਰੀਦੋ-ਫਰੋਖਤ ਸਬੰਧੀ ਵਿਸਥਾਰਤ ਜਾਣਕਾਰੀ ਦੇਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਬੀਤੀ 24 ਦਸੰਬਰ ਨੂੰ ਇਹ ਨੋਟਿਸ ਕੰਪਨੀ ਦੇ ਮੁੱਖ ਅਧਿਕਾਰੀ ਦੇ ਨਾਂ ਜਾਰੀ ਕਰਕੇ ਉਨ੍ਹਾਂ ਨੂੰ ਜਨਵਰੀ ਦੇ ਪਹਿਲੇ ਹਫਤੇ ਵਿਚ ਸ਼ੁੱਕਰਵਾਰ ਨੂੰ ਜਵਾਬ ਦੇਣ ਲਈ ਸੱਦਿਆ ਗਿਆ ਹੈ। ਨੋਟਿਸ ਵਿਚ 22 ਬਿੰਦਿਆਂ 'ਤੇ ਕੰਪਨੀ ਕੋਲੋਂ ਜਵਾਬਤਲਬੀ ਕੀਤੀ ਗਈ ਹੈ। ਵਢੇਰਾ ਦੀ ਇਹ ਕੰਪਨੀ ਰਿਆਲਟੀ ਕੰਪਨੀ ਡੀ. ਐੱਲ. ਐੱਫ. ਦੇ ਨਾਲ ਗੁੜਗਾਓਂ ਵਿਚ ਜ਼ਮੀਨ ਸੌਦਿਆਂ ਸਬੰਧੀ ਚਰਚਾ ਵਿਚ ਆਈ ਸੀ।
ਨਾਸਿਕ 'ਚ ਨਰਬਲੀ, ਤਾਂਤਰਿਕ ਔਰਤ ਸਮੇਤ 10 ਗ੍ਰਿਫਤਾਰ
NEXT STORY