ਆਪਣਾ 20 ਕਿਲੋ ਭਾਰ ਘਟਾਉਣ ਤੋਂ ਬਾਅਦ ਵਿੱਤ ਮੰਤਰੀ ਅਰੁਣ ਜੇਤਲੀ ਖੁੱਲ੍ਹੇ ਕੱਪੜਿਆਂ ਵਿਚ ਘੁੰਮ ਰਹੇ ਹਨ।
ਪ੍ਰਧਾਨ ਮੰਤਰੀ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਖੁਦ ਸੁਝਾਅ ਦਿੱਤਾ ਕਿ ਜੇਤਲੀ ਨੂੰ ਆਪਣੇ ਕੱਪੜਿਆਂ ਦੀ ਰੀ-ਸਟਿਚਿੰਗ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਹ ਉਨ੍ਹਾਂ ਨੂੰ ਫਿੱਟ ਆਉਣ। ਇਸ ਤੋਂ ਬਾਅਦ ਜੇਤਲੀ ਨੇ ਆਪਣੇ ਦਰਜ਼ੀ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਕੱਪੜਿਆਂ ਦੀ ਰੀ-ਸਟਿਚਿੰਗ ਕਰਨ।
ਸਮ੍ਰਿਤੀ ਇਰਾਨੀ ਨੇ ਕੀਤੀ ਛੁੱਟੀ
ਸਮ੍ਰਿਤੀ ਇਰਾਨੀ ਨੇ ਮਈ ਵਿਚ ਮਨੁੱਖੀ ਸਾਧਨ ਮੰਤਰੀ ਦਾ ਕਾਰਜ ਭਾਰ ਸੰਭਾਲਣ ਤੋਂ ਬਾਅਦ ਪਿਛਲੇ ਹਫਤੇ ਆਪਣੀ ਪਹਿਲੀ ਛੁੱਟੀ ਕੀਤੀ। ਸਮ੍ਰਿਤੀ ਨੇ ਆਪਣੇ ਪਰਿਵਾਰ ਨਾਲ 3 ਦਿਨ ਉਤਰਾਖੰਡ ਦੇ ਜਿਮ ਕਾਰਬੇਟ ਨੈਸ਼ਨਲ ਪਾਰਕ ਵਿਚ ਗੁਜ਼ਾਰੇ। ਸਮ੍ਰਿਤੀ ਐਤਵਾਰ ਨੂੰ ਆਪਣੇ ਮੰਤਰਾਲੇ ਵਿਚ ਪਰਤੀ ਅਤੇ ਆਪਣੀ ਗੈਰ-ਮੌਜੂਦਗੀ ਦੀ ਨੁਕਸਾਨਪੂਰਤੀ ਲਈ ਦਿਨ ਭਰ ਮੀਟਿੰਗਾਂ ਕਰਦੀ ਰਹੀ।
ਸਿੱਧੇ ਸੰਪਰਕ ਨੂੰ ਰੋਕਿਆ
ਪ੍ਰਸਾਰ ਭਾਰਤੀ ਨੇ ਨੋਟਿਸ ਕੀਤਾ ਹੈ ਕਿ ਦੂਰਦਰਸ਼ਨ (ਡੀ. ਡੀ.) ਅਤੇ ਏ. ਆਈ. ਆਰ. ਵਿਚ ਅਹੁਦਿਆਂ ਲਈ ਸ਼ਾਰਟ ਲਿਸਟਿਡ ਉਮੀਦਵਾਰਾਂ ਦੀ ਭਰਤੀ ਦੇ ਵੱਖ-ਵੱਖ ਪੜਾਵਾਂ ਵਿਚ ਕੁਝ ਸਮੱਸਿਆਵਾਂ ਹਨ। ਸ਼ਾਇਦ ਉਨ੍ਹਾਂ ਵਿਚੋਂ ਕੁਝ ਨੇ ਮੋਦੀ ਸਰਕਾਰ ਨਾਲ ਸਿੱਧੀ ਗੱਲਬਾਤ ਕਰਨ ਦੇ ਸੱਦੇ ਤੋਂ ਪ੍ਰੇਰਿਤ ਹੋ ਕੇ ਪੀ. ਬੀ. ਦੇ ਸੀ. ਈ. ਓ. ਨੂੰ ਸਿੱਧੀਆਂ ਆਪਣੀਆਂ ਸ਼ਿਕਾਇਤਾਂ ਟਵੀਟ 'ਤੇ ਭੇਜ ਰਹੇ ਹਨ ਜਾਂ ਉਨ੍ਹਾਂ ਨੂੰ ਈਮੇਲ ਕਰ ਰਹੇ ਹਨ। ਪ੍ਰਸਾਰ ਭਾਰਤੀ ਚਾਹੁੰਦੀ ਹੈ ਕਿ ਇਹ ਬੰਦ ਹੋਵੇ ਅਤੇ ਹੁਣ ਉਸ ਨੇ ਈਮੇਲ ਆਈਡੀ ਦਾ ਨਵਾਂ ਸੈੱਟ ਜਾਰੀ ਕੀਤਾ ਹੈ।
ਮੁਕੁਲ ਰਾਏ ਬਾਰੇ ਘੁਸਰ-ਮੁਸਰ
ਮਮਤਾ ਬੈਨਰਜੀ ਨੇ ਇਕ ਸਮੇਂ ਦੇ ਆਪਣੇ ਵਿਸ਼ਵਾਸ-ਪਾਤਰ ਮੁਕੁਲ ਰਾਏ ਤੋਂ ਸਾਰੀਆਂ ਪ੍ਰਮੁਖ ਜਥੇਬੰਦਕ ਜ਼ਿੰਮੇਵਾਰੀਆਂ ਵਾਪਸ ਲੈਣ ਦੇ ਫੈਸਲੇ ਨਾਲ ਬਹੁਤ ਸਾਰੇ ਲੋਕਾਂ ਨੂੰ ਹੈਰਾਨਗੀ ਨਹੀਂ ਹੋਈ। ਦਿੱਲੀ ਵਿਚ ਦੋ ਅਫਵਾਹਾਂ ਬਾਰੇ ਘੁਸਰ-ਮੁਸਰ ਹੋ ਰਹੀ ਹੈ। ਇਕ ਇਹ ਕਿ ਸੀ. ਬੀ. ਆਈ. ਸ਼ਾਰਦਾ ਘਪਲੇ 'ਤੇ ਰਾਏ ਦੇ ਆਲੇ-ਦੁਆਲੇ ਘੁੰਮ ਰਹੀ ਹੈ ਅਤੇ ਰਾਏ ਨੇ ਇਕ ਪ੍ਰਮੁਖ ਕੇਂਦਰੀ ਮੰਤਰੀ ਨਾਲ ਚੁੱਪਚਾਪ ਮੀਟਿੰਗ ਕੀਤੀ ਹੈ।
ਭਾਰਤ ਪ੍ਰਮਾਣੂ ਜੰਗ ਲਈ ਤਿਆਰ ਰਹੇ : ਰੈੱਡੀ
NEXT STORY