ਬਿਹਾਰ ਵਿਧਾਨ ਪ੍ਰੀਸ਼ਦ ਦੇ ਪਟਨਾ ਅਧਿਆਪਕ ਅਤੇ ਗ੍ਰੈਜੂਏਟ ਚੋਣ ਖੇਤਰਾਂ ਲਈ ਹੋਈਆਂ ਚੋਣਾਂ ’ਚ ਕਈ ਅਜੀਬ ਗੱਲਾਂ ਹੋਈਆਂ। ਸਭ ਤੋਂ ਅਜੀਬ ਗੱਲ ਇਹ ਸੀ ਕਿ ਬਿਹਾਰ ਦੇ ਕੁਝ ਵੱਡੇ ਨੇਤਾਵਾਂ ਦੇ ਨਾਂ ਵੋਟਰ ਸੂਚੀ ’ਚ ਨਹੀਂ ਸਨ ਜਾਂ ਜਿਨ੍ਹਾਂ ਦੇ ਨਾਂ ਸਨ, ਉਨ੍ਹਾਂ ਨੇ ਵੋਟ ਨਹੀਂ ਪਾਈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਪਟਨਾ ’ਚ ਰਹਿੰਦੇ ਹਨ ਅਤੇ ਰਜਿਸਟਰਡ ਵੋਟਰ ਹਨ ਪਰ ਦੋਵਾਂ ਨੇ ਵੋਟ ਨਹੀਂ ਪਾਈ। ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਵੋਟਰ ਬਣਨ ਦੇ ਯੋਗ ਨਹੀਂ ਸਨ ਕਿਉਂਕਿ ਉਹ ਗ੍ਰੈਜੂਏਟ ਨਹੀਂ ਹਨ। ਪਟਨਾ ਦੇ ਰਹਿਣ ਵਾਲੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਗ੍ਰੈਜੂਏਟ ਨਾ ਹੋਣ ਕਾਰਨ ਵੋਟ ਨਹੀਂ ਪਾ ਸਕੇ। ਮੁੱਖ ਮੰਤਰੀ ਸਮਰਾਟ ਚੌਧਰੀ ਵੀ ਵੋਟਰ ਬਣਨ ਦੇ ਯੋਗ ਨਹੀਂ ਹਨ।
ਨਿਤੀਸ਼ ਕੁਮਾਰ ਦੇ ਪੁੱਤਰ ਅਤੇ ਸੂਬੇ ਦੇ ਸਿਹਤ ਮੰਤਰੀ ਨਿਸ਼ਾਂਤ ਕੁਮਾਰ, ਜਿਨ੍ਹਾਂ ਨੂੰ ਜਨਤਾ ਦਲ (ਯੂਨਾਈਟਿਡ) ਦਾ ਭਵਿੱਖ ਮੰਨਿਆ ਜਾ ਰਿਹਾ ਹੈ, ਨੂੰ ਪਹਿਲਾਂ ਇੰਜੀਨੀਅਰ ਮੰਨਿਆ ਜਾਂਦਾ ਸੀ। ਹਾਲਾਂਕਿ, ਜਦੋਂ ਉਨ੍ਹਾਂ ਨੇ ਵਿਧਾਨ ਪ੍ਰੀਸ਼ਦ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਪੰਜ ਸਮੈਸਟਰਾਂ ਤੋਂ ਬਾਅਦ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਸੀ। ਉਹ ਵੀ ਵੋਟਰ ਵਜੋਂ ਰਜਿਸਟਰ ਹੋਣ ਦੇ ਯੋਗ ਨਹੀਂ ਸਨ। ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਉਹ ਵੀ ਅਯੋਗ ਹਨ।
ਕਿੰਨੀ ਤ੍ਰਾਸਦੀ ਹੈ! ਮੁੱਖ ਮੰਤਰੀ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ, ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਦੇ ਪ੍ਰਧਾਨ, ਦੋਵਾਂ ਖੇਤਰੀ ਪਾਰਟੀਆਂ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਜਾਂ ਤਾਂ ਵੋਟਰ ਬਣਨ ਦੇ ਯੋਗ ਨਹੀਂ ਸਨ ਜਾਂ ਉਨ੍ਹਾਂ ਨੇ ਵੋਟ ਨਹੀਂ ਪਾਈ।
ਭਾਰਤੀ ਟੂਰਿਸਟਾਂ ਨੂੰ ਖਿੱਚਣ ਦੀ ਤਿਆਰੀ 'ਚ ਜਾਪਾਨ ! 18 ਫ਼ੀਸਦੀ ਤੱਕ ਦਾ ਹੋਇਆ ਵਾਧਾ
NEXT STORY