* ਮਨੁੱਖ ਬਿਨਾਂ ਸਵਾਰਥ ਕੰਮ ਕਰ ਕੇ ਹੀ ਪ੍ਰਮਾਤਮਾ ਨੂੰ ਪਾ ਸਕਦਾ ਹੈ। ਇਸੇ ਵਿਚ ਸਾਰਿਆਂ ਦਾ ਭਲਾ ਹੈ।
* ਜਿਥੇ ਖਾਲੀ ਦਿਖਾਵਟ ਹੁੰਦੀ ਹੈ, ਉਥੇ ਕੋਰੀ ਮੂਰਖਤਾ ਹੋਵੇਗੀ।
* ਦੂਜਿਆਂ ਦੀ ਨਕਲ ਨਾ ਕਰੋ, ਖੁਦ ਨੂੰ ਪਛਾਣੋ ਅਤੇ ਜੋ ਤੁਸੀਂ ਹੋ, ਉਹੀ ਬਣੇ ਰਹੋ।
* ਤਜਰਬਾ ਵੱਡਮੁੱਲੀ ਕਸੌਟੀ ਹੈ।
* ਤਜਰਬਾ ਦੱਸਦਾ ਹੈ ਕਿ ਮੁਸੀਬਤ ਵੇਲੇ ਦ੍ਰਿੜ੍ਹ ਨਿਸ਼ਚਾ ਹੀ ਮਦਦ ਕਰਦਾ ਹੈ।
* ਤਕਲੀਫ ਸਹਿਣ 'ਤੇ ਹੀ ਸਾਨੂੰ ਅਹਿਸਾਸ ਹੁੰਦਾ ਹੈ ਅਤੇ ਦਰਦ ਹੋਵੇ ਤਾਂ ਹੀ ਅਸੀਂ ਸਿੱਖ ਸਕਦੇ ਹਾਂ।
* ਸਾਡੇ ਕੋਲ ਇਕ ਦੀਵਾ ਹੈ, ਜੋ ਸਾਨੂੰ ਰਸਤਾ ਦਿਖਾਉਂਦਾ ਹੈ ਅਤੇ ਉਹ ਹੈ ਸਾਡਾ ਤਜਰਬਾ।
* ਦੂਜਿਆਂ ਦੇ ਤਜਰਬੇ ਤੋਂ ਫਾਇਦਾ ਲੈਣ ਵਾਲਾ ਹੀ ਸਿਆਣਾ ਹੁੰਦਾ ਹੈ।
* ਸੱਚਾਈ ਦਾ ਮਤਲਬ ਸਿਰਫ ਸੱਚ ਬੋਲਣਾ ਨਹੀਂ ਹੁੰਦਾ, ਸਗੋਂ ਸੰਜਮ, ਸਦਭਾਵਨਾ ਤੇ ਚੰਗੇ ਵਤੀਰੇ ਨਾਲ ਭਰਿਆ ਜੀਵਨ ਜਿਊਣਾ ਵੀ ਹੁੰਦਾ ਹੈ।
* ਸੁੱਖ-ਦੁੱਖ, ਫਾਇਦਾ-ਨੁਕਸਾਨ, ਜਿੱਤ-ਹਾਰ, ਮਾਣ-ਅਪਮਾਨ, ਨਿੰਦਾ-ਉਸਤਤ, ਇਹ ਸਭ ਇਕੱਠੇ ਜਗਤ ਵਿਚ ਚੱਲਦੇ ਰਹਿੰਦੇ ਹਨ। ਇਹ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੁੰਦੇ ਹਨ। ਦੋਵਾਂ ਸਥਿਤੀਆਂ ਵਿਚ ਰੱਬ ਨੂੰ ਦੇਖੋ।
* ਸੁੱਖ-ਦੁੱਖ ਜ਼ਿੰਦਗੀ ਦੇ 2 ਪਹਿਲੂ ਹਨ, ਧੁੱਪ ਤੇ ਛਾਂ ਵਾਂਗ।
ਸ਼੍ਰੀ ਕ੍ਰਿਸ਼ਨ ਅਵਤਾਰ
NEXT STORY