ਮਲੇਛ ਰਾਜ ਵਿਚ ਕਾਲ ਭੈਰਵ ਅਤੇ ਭਗਵਾਨ ਕਾਲੇਸ਼ਵਰ ਨਾਥ ਦੀ ਪੂਜਾ ਅਤੇ ਅਰਚਨਾ ਕੀਤੀ ਜਾਂਦੀ ਸੀ ਅਤੇ ਉਨ੍ਹਾਂ ਨੂੰ ਪਸ਼ੂਆਂ ਅਤੇ ਮਾਨਵਾਂ ਦੀ ਬਲੀ ਵੀ ਦਿੱਤੀ ਜਾਂਦੀ ਸੀ। ਰੇਗਿਸਤਾਨੀ ਖੇਤਰ ਹੋਣ ਕਰਕੇ ਮਲੇਛ ਰਾਜ 'ਚ ਅਨਾਜ ਦੀ ਉਪਜ ਤਾਂ ਬਹੁਤ ਘੱਟ ਹੁੰਦੀ ਹੀ ਸੀ, ਨਾਲ ਹੀ ਚਾਰਾ ਨਾ ਮਿਲ ਸਕਣ ਕਰਕੇ ਪਸ਼ੂ ਵੀ ਸਿਰਫ ਉਨ੍ਹਾਂ ਹਿੱਸਿਆਂ ਦੇ ਹੁੰਦੇ ਸਨ, ਜਿਥੇ ਨਖਲਿਸਤਾਨ ਹੁੰਦੇ ਸਨ। ਅਨਾਜਾਂ 'ਚ ਥੋੜ੍ਹਾ ਬਹੁਤ ਬਾਜਰਾ ਪੈਦਾ ਹੁੰਦਾ ਸੀ, ਖਜੂਰਾਂ ਦੇ ਦਰੱਖਤਾਂ ਦੀ ਬਹੁਤਾਤ ਸੀ, ਪਰਜਾ ਅਤੇ ਰਾਜੇ ਦਾ ਗੁਜ਼ਾਰਾ ਲੁੱਟਮਾਰ 'ਤੇ ਹੀ ਚੱਲਦਾ ਸੀ। ਸਰਹੱਦ ਨਾਲ ਲੱਗਦੇ ਮਲੇਛ ਰਾਜਾਂ ਅਤੇ ਆਰੀਆਂ ਦੇ ਰਾਜਾਂ 'ਚ ਮਲੇਛਾਂ ਦੇ ਵੱਡੇ-ਵੱਡੇ ਗਿਰੋਹ ਲੁੱਟਮਾਰ ਕਰਨ ਲਈ ਵੜ ਜਾਂਦੇ ਸਨ। ਸੋਨਾ ਅਤੇ ਜ਼ਵਾਹਰਾਤ ਤਾਂ ਉਨ੍ਹਾਂ ਲਈ ਪੱਥਰ ਵਾਂਗ ਸਨ। ਅਨਾਜ ਜਿੰਨਾ ਵੀ ਹੱਥ ਲੱਗਦਾ, ਲੈ ਜਾਂਦੇ ਸਨ। ਕਈ-ਕਈ ਖੇਤ ਰਾਤੋ-ਰਾਤ ਵੱਢ ਕੇ ਸਾਫ ਕਰ ਦਿੰਦੇ ਸਨ।
ਦੂਜੇ ਰਾਜਾਂ ਦੀਆਂ ਹੱਦਾਂ 'ਤੇ ਚੌਕੀ ਪਹਿਰੇ ਦਾ ਚੰਗਾ ਖਾਸਾ ਪ੍ਰਬੰਧ ਹੁੰਦੇ ਹੋਏ ਵੀ, ਮਲੇਛ ਕੁੱਟਮਾਰ ਤੋਂ ਬਾਜ ਨਹੀਂ ਆਉਂਦੇ ਸਨ। ਭੁੱਖਾ ਮਰਦਾ ਕੀ ਨਾ ਕਰਦਾ ਵਾਲੀ ਹਾਲਤ ਸੀ ਉਨ੍ਹਾਂ ਦੀ। ਮਰਨ-ਮਾਰਨ ਨੂੰ ਤਿਆਰ ਹੋ ਕੇ ਆਉਂਦੇ ਸਨÎ। ਊਠਾਂ 'ਤੇ ਬੈਠ ਕੇ ਜਾਂ ਪੈਦਲ ਦੌੜਦੇ ਹੋਏ ਅਤੇ ਲੁੱਟਮਾਰ ਨਾਲ ਜਿੰਨਾ ਅਨਾਜ ਹੱਥ ਲੱਗਦਾ, ਲੈ ਕੇ ਆਪਣੇ ਰਾਜ ਨੂੰ ਭੱਜ ਜਾਂਦੇ ਸਨ, ਆਪਣੇ ਮੁਰਦਾ ਅਤੇ ਸਿਸਕਦੇ ਹੋਏ ਸਾਥੀਆਂ ਦੀਆਂ ਲਾਸ਼ਾਂ ਇਧਰ-ਉੱਧਰ ਛੱਡ ਕੇ। ਇਨਸਾਨ ਦੀ ਜਾਨ ਦੀ ਕੋਈ ਕੀਮਤ ਨਹੀਂ ਸੀ, ਉਨ੍ਹਾਂ ਦੀ ਨਜ਼ਰ 'ਚ।
ਅਨਾਜ ਦੇ ਨਾਲ ਜਿੰਨੇ ਵੀ ਪਸ਼ੂ, ਘੋੜੇ, ਬਲਦ, ਗਊਆਂ, ਮੱਝਾਂ ਅਤੇ ਗਧੇ ਆਦਿ ਉਨ੍ਹਾਂ ਦੇ ਹੱਥ ਚੜ੍ਹ ਜਾਂਦੇ, ਜ਼ਿੰਦਾ ਜਾਂ ਮੁਰਦਾ, ਜਿਹੋ ਵੀ ਲੱਭਦੇ, ਲੈ ਜਾਂਦੇ ਸਨ, ਘਿਓ-ਮੱਖਣ, ਦਹੀਂ ਆਦਿ ਖਾਣਾ ਜਾਂ ਦੁੱਧ ਪੀਣਾ ਤਾਂ ਉਨ੍ਹਾਂ ਨੂੰ ਕਿਸੇ ਨੇ ਸਿਖਾਇਆ ਹੀ ਨਹੀਂ ਸੀ।
ਮਹਿਮਾਨ ਰੱਬ ਦਾ ਰੂਪ
NEXT STORY