ਇਸਲਾਮਾਬਾਦ— ਅੱਤਵਾਦ ਰੋਧੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਦੋ ਅੱਤਵਾਦੀਆਂ ਨੂੰ ਪਾਕਿਸਤਾਨ ਵਿਚ ਫਾਂਸੀ 'ਤੇ ਚੜ੍ਹਾ ਦਿੱਤਾ ਗਿਆ। ਇਸ ਦੇ ਨਾਲ ਹੀ ਸਰਕਾਰ ਵੱਲੋਂ ਮੌਤ ਦੀ ਸਜ਼ਾ 'ਤੇ ਲਗਾਈ ਗਈ ਪਾਬੰਦੀ ਨੂੰ ਹਟਾਏ ਜਾਣ ਤੋਂ ਬਾਅਦ ਫਾਂਸੀ 'ਤੇ ਲਟਕਾਏ ਜਾਣ ਦੇ ਮਾਮਲਿਆਂ ਦੀ ਗਿਣਤੀ 19 ਹੋ ਗਈ ਹੈ।
ਇਕ ਅਧਿਕਾਰੀ ਨੇ ਦੱਸਿਆ ਕਿ ਮੁਹੰਮਦ ਸਈਦ ਉਰਫ ਮੌਲਵੀ ਅਤੇ ਜ਼ਾਹਿਦ ਹੁਸੈਨ ਉਰਫੀ ਜਹੀਦੂ ਨੂੰ ਕ੍ਰਮਵਾਰ ਕਰਾਚੀ ਦੀ ਕੇਂਦਰੀ ਜੇਲ੍ਹ ਅਤੇ ਕੋਟ ਲਖਪਤ ਰਾਏ ਦੀ ਜੇਲ੍ਹ ਵਿਚ ਫਾਂਸੀ 'ਤੇ ਲਟਕਾਇਆ ਗਿਆ।
ਸਈਦ ਨੂੰ ਕਰਾਚੀ ਦੀ ਅੱਤਵਾਦ ਰੋਧੀ ਅਦਾਲਤ ਨੇ ਇਕ ਰਿਟਾਇਰਡ ਪੁਲਸ ਇੰਸਪੈਕਟਰ ਸੈਯਦ ਸਾਬਿਰ ਹੁਸੈਨ ਸ਼ਾਹ ਅਤੇ ਉਨ੍ਹਾਂ ਦੇ ਬੇਟੇ ਸੈਯਦ ਆਬਿਦ ਹੁਸੈਨ ਸ਼ਾਹ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਮ੍ਰਿਤਕ ਸ਼ੀਆ ਭਾਈਚਾਰੇ ਦੇ ਸਨ ਤੇ ਭਾਈਚਾਰਕ ਹਿੰਸਾ ਵਿਚ ਮਾਰੇ ਗਏ ਸਨ। ਸਈਦ ਨੂੰ ਅਪ੍ਰੈਲ 2001 ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਜਹੀਦੂ ਨੂੰ ਅੱਤਵਾਦੀ ਵਿਰੋਧੀ ਅਧਾਲਤ ਨੇ ਸਾਲ 2004 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਉਸ ਨੂੰ ਮੁਲਤਾਨ ਵਿਚ ਇਕ ਪੁਲਸ ਵਾਲੇ ਦਾ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ ਸੀ।
ਅੱਤਵਾਦੀ ਸੰਗਠਨ ਜਮਾਤ ਨੂੰ ਬੈਨ ਕਰੇਗਾ ਪਾਕਿ
NEXT STORY