ਨਵੀਂ ਦਿੱਲੀ- ਗੂਗਲ ਦੀ ਇਸ ਸਾਲ ਇਸ ਤਰ੍ਹਾਂ ਦਾ ਫੋਨ ਉਤਾਰਣ ਦੀ ਯੋਜਨਾ ਹੈ ਜਿਸ ਨੂੰ ਕਈ ਹਿੱਸਿਆਂ 'ਚ ਵੰਢਿਆ ਜਾ ਸਕਦਾ ਹੈ। ਲੋੜ ਪੈਣ 'ਤੇ ਇਸ ਫੋਨ ਦੇ ਕਿਸੀ ਵੀ ਇਕ ਪੁਰਜੇ ਨੂੰ ਬਦਲਿਆ ਜਾ ਸਕੇਗਾ, ਮਸਲਨ ਚਟਕੀ ਸਕਰੀਨ ਜਾਂ ਪ੍ਰੋਸੈਸਰ।
ਇਹ ਪਿਊਟਰੋ ਰਿਕੋ 'ਚ ਪਹਿਲੀ ਵਾਰ ਬਾਜ਼ਾਰ 'ਚ ਟੈਸਟ ਦੇ ਤੌਰ 'ਤੇ ਉਤਾਰਿਆ ਜਾਵੇਗਾ। ਇਹ ਸੜਕ ਦੇ ਕਿਨਾਰੇ ਦੀਆਂ ਦੁਕਾਨਾਂ 'ਚ ਮਿਲਣਗੇ। ਕੰਪਨੀ ਦਾ ਕਹਿਣਾ ਹੈ ਕਿ ਇਸ ਫੋਨ ਦੇ ਰੱਖ ਰਖਾਅ 'ਚ ਇਕ ਤਾਂ ਘੱਟ ਖਰਚ ਆਏਗਾ ਅਤੇ ਦੂਜਾ ਇਹ ਉਨ੍ਹਾਂ ਗਾਹਕਾਂ ਲਈ ਠੀਕ ਹੈ ਜੋ ਆਪਣੇ ਫੋਨ ਨੂੰ ਆਪਣੇ ਰੂਚੀ ਦੇ ਹਿਸਾਬ ਨਾਲ ਵਰਤੋਂ ਕਰਨਾ ਚਾਹੁੰਦੇ ਹਨ। ਬਾਜ਼ਾਰ ਦੀ ਮੰਗ 'ਤੇ ਇਸ ਨੂੰ ਹੋਰ ਥਾਵਾਂ 'ਤੇ ਵੀ ਉਤਾਰਿਆ ਜਾਵੇਗਾ। ਇਸ ਫੋਨ ਦਾ ਐਲਾਨ ਕਰਨ ਵਾਲੇ ਵੀਡੀਓ ਪ੍ਰਾਜੈਕਟ ਐਰਾ 'ਚ ਗੂਗਲ ਨੇ ਕਿਹਾ ਹੈ ਕਿ ਇਸ ਦਾ ਮਕਸਦ ਇਸ ਤਰ੍ਹਾਂ ਦੇ ਲੋਕਾਂ ਦੇ 'ਚ ਫੋਨ ਨੂੰ ਲੋਕਪ੍ਰਿਯ ਬਣਾਉਣ ਦੀ ਹੈ, ਜਿਨ੍ਹਾਂ ਦੇ ਕੋਲ ਅਜੇ ਸਮਾਰਟਫੋਨ ਨਹੀਂ ਹੈ।
ਗਾਰਟਨਰ ਕੰਸਲਟੈਂਸੀ ਦੇ ਇਕ ਮਾਹਿਰ ਜਾਨ ਇਰੇਮਸਨ ਨੇ ਕਿਹਾ ਕਿ ਕੈਮਰਾ, ਸਪੀਕਰ, ਬੈਟਰੀ, ਡਿਸਪਲੇ, ਐਪਲੀਕੇਸ਼ਨ ਪ੍ਰੋਸੈਸਰ, ਵਾਇਰਲੈਸ ਕੁਨੈਕਟੀਵਿਟੀ, ਬਲੱਡ ਸ਼ੂਗਰ ਮਾਨਿਟਰ, ਲੇਸਰ ਪੁਆਇੰਟ, ਪੀਕੋ ਪ੍ਰਾਜੈਕਟਰ ਜਾਂ ਮੋਬਾਈਲ ਦੇ ਉਹ ਸਾਰੇ ਦੂਜੇ ਭਾਗ ਜੋ ਮੈਗਨਟ ਨਾਲ ਜੁੜੇ ਹੋਣਗੇ ਉਨ੍ਹਾਂ ਨੂੰ ਬਦਲਿਆ ਜਾ ਸਕੇਗਾ।
ਜੰਮੂ ਦੇ ਬੱਚਿਆ ਲਈ ਜਾਪਾਨ ਜਾਣ ਦਾ ਸੁਨਹਿਰੀ ਮੌਕਾ
NEXT STORY