ਜੰਮੂ- ਜੰਮੂ-ਕਸ਼ਮੀਰ ਦੇ ਜੰਮੂ ਜ਼ਿਲੇ ਦੇ ਸਕੂਲੀ ਬੱਚਿਆਂ ਲਈ ਜਾਪਾਨ ਜਾਣ ਦਾ ਸੁਨਹਿਰੀ ਮੌਕਾ ਹੈ। ਪੈਟਰੋਲੀਅਮ ਸੁਰੱਖਿਅਣ ਖੋਜ ਸੰਘ ਵਲੋਂ ਤੇਲ ਅਤੇ ਗੈਸ ਸੁਰੱਖਿਅਣ ਪੰਦਵਾੜੇ ਵਿਚ ਅਖਿਲ ਭਾਰਤੀ ਪੱਧਰ 'ਤੇ ਕੁਇਜ਼ ਪ੍ਰਤੀਯੋਗਤਾ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰਤੀਯੋਗਤਾ 35 ਜ਼ਿਲਿਆਂ ਵਿਚ ਹੋਵੇਗੀ। ਇਸ ਵਿਚ ਉੱਤਰ ਭਾਰਤ ਦੇ ਚਾਰ ਜ਼ਿਲੇ ਦਿੱਲੀ, ਚੰਡੀਗੜ੍ਹ, ਲੁਧਿਆਣਾ ਅਤੇ ਜੰਮੂ ਸ਼ਾਮਲ ਹਨ।
ਉਪਭੋਗਤਾ ਮਾਮਲੇ ਦੇ ਡਾਇਰੈਕਟਰ ਜੀ. ਐਸ. ਚਿਬ ਨੇ ਪੰਦਵਾੜਾ ਸ਼ੁਰੂ ਹੋਣ ਮੌਕੇ ਇੱਥੇ ਆਯੋਜਿਤ ਪ੍ਰੋਗਰਾਮ 'ਚ ਬਤੌਰ ਮੁਖ ਮਹਿਮਾਨ ਦੱਸਿਆ ਕਿ ਇਸ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਜਾਪਾਨ ਜਾਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਜੰਮੂ ਦੇ ਬੱਚਿਆਂ ਲਈ ਇਹ ਸੁਨਹਿਰੀ ਮੌਕਾ ਹੈ। ਇਸ ਦੇ ਨਾਲ ਹੀ ਇਸ ਪ੍ਰਤੀਯੋਗਤਾ 'ਚ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਗਰੈਜ਼ੂਏਟ ਦੀ ਪੜ੍ਹਾਈ ਤਕ ਇਕ ਲੱਖ ਰੁਪਏ ਦਾ ਪੁਰਸਕਾਰ ਮਿਲੇਗਾ।
'ਕਮਿਸ਼ਨਰ ਨਹੀਂ ਬਣ ਸਕੀ ਕਿਰਨ ਬੇਦੀ ਤਾਂ ਮੁੱਖ ਮੰਤਰੀ ਕੀ ਬਣੇਗੀ'
NEXT STORY