ਨਵੀਂ ਦਿੱਲੀ- ਨਿਜੀ ਖੇਤਰ ਦੇ ਐੱਚ.ਡੀ.ਐੱਫ. ਸੀ. ਬੈਂਕ ਨੇ 32 ਦੇਸ਼ਾਂ 'ਚ ਆਪਣੇ ਵਿਦੇਸ਼ੀ ਮੁਦਰਾ ਕਾਰਡਧਾਰਕਾਂ ਨੂੰ ਫੋਨ ਬੈਂਕਿੰਗ ਸਹਾਇਤਾ ਮੁਹਈਆ ਕਰਵਾਉਣ ਦੇ ਲਈ 11 ਕੌਮਾਂਤਰੀ ਟੋਲ ਫ੍ਰੀ ਨੰਬਰ ਸ਼ੁਰੂ ਕੀਤੇ ਹਨ। ਇਹ ਬੈਂਕ ਪ੍ਰਤੀ ਮਹੀਨੇ ਔਸਤਨ 12000 ਫਾਰੇਕਸ ਕਾਰਡ ਜਾਰੀ ਕਰਦਾ ਹੈ ਅਤੇ ਇਸ ਕਾਰਡ ਦਾ ਯੂਰੋ, ਯੇਨ, ਪਾਉਂਡ, ਡਾਲਰ, ਦੱਖਣੀ ਅਫਰੀਕੀ ਰੈਂਡ ਅਤੇ ਓਮਾਨੀ ਰੀਆਲ ਸਮੇਤ 18 ਵਿਦੇਸ਼ੀ ਮੁਦਰਾਵਾਂ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।
ਬੈਂਕ ਨੇ ਕਿਹਾ ਕਿ ਟੋਲ ਫ੍ਰੀ ਨੰਬਰ ਵਿਦੇਸ਼ ਯਾਤਰਾਵਾਂ 'ਤੇ ਜਾਣ ਵਾਲੇ ਫਾਰੇਕਸ ਕਾਰਡਧਾਰੀ ਗਾਹਕਾਂ ਦੀ ਸਹੂਲਤ ਦੇ ਲਈ ਸ਼ੁਰੂ ਕੀਤੇ ਗਏ ਹਨ। ਉਸ ਨੇ ਕਿਹਾ ਕਿ ਇਕ ਟੋਲ ਫ੍ਰੀ ਨੰਬਰ ਤੋਂ 22 ਦੇਸ਼ਾਂ 'ਚ ਸੇਵਾਵਾਂ ਦਿੱਤੀਆਂ ਜਾਣਗੀਆਂ ਜਦੋਂਕਿ 10 ਨਵੰਬਰਾਂ ਤੋਂ ਅਮਰੀਕਾ, ਸਾਉਦੀ ਅਰਬ ਅਤੇ ਸਿੰਗਾਪੁਰ ਸਮੇਤ ਹੋਰ 10 ਦੇਸ਼ਾਂ 'ਚ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਦਰ੍ਹਾਂ ਦੇ ਕਾਰਡਾਂ ਦੀ ਮੰਗ ਵਿਚ ਹਰ ਸਾਲ 25 ਫੀਸਦੀ ਦਾ ਵਾਧਾ ਹੋ ਰਿਹਾ ਹੈ।
ਸੰਸਾਰਕ ਤੇਜ਼ੀ ਦੇ ਵਿਚਾਲੇ ਵਿਆਹ ਵਾਲਿਆਂ ਦੀ ਮੰਗ ਵਧਣ ਨਾਲ ਸੋਨੇ, ਚਾਂਦੀ 'ਚ ਉਛਾਲ ਜਾਰੀ
NEXT STORY