ਦਾਵੋਸ- ਬਿਜਲੀ ਅਤੇ ਕੋਲਾ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਕੋਲਾ ਖਨਨ ਖੇਤਰ ਦੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਕੋਲ ਇੰਡੀਆ ਲਿਮਟਿਡ ਦੇ ਕਰਮਚਾਰੀਆਂ ਨੂੰ ਕੰਪਨੀ 'ਚ ਪ੍ਰਸਤਾਵਤ ਨਿਨਿਵੇਸ਼ ਪ੍ਰਕਿਰਿਆ 'ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਕਰਮਚਾਰੀਆਂ ਦੇ ਇਸ ਵਿਨਿਵੇਸ਼ ਦੇ ਵਿਰੋਧ ਨਾਲ ਜੁੜੇ ਸਾਰੇ ਮੁੱਦਿਆਂ ਦਾ ਹੱਲ ਹੋ ਗਿਆ ਹੈ।
ਵਿਸ਼ਵ ਆਰਥਿਕ ਮੰਚ ਦੇ ਸੰਮੇਲਨ 'ਚ ਹਿੱਸਾ ਲੈਣ ਆਏ ਸ਼੍ਰੀ ਗੋਇਲ ਨੇ ਕਿਹਾ ਕਿ ਕੋਲ ਇੰਡੀਆ ਦੇ ਕਰਮਚਾਰੀਆਂ ਨੇ ਵਿਨਿਵੇਸ਼ ਪ੍ਰਸਤਾਵ ਦੇ ਮਹੱਤਵ ਨੂੰ ਸਮਝਿਆ ਹੈ ਅਤੇ ਇਸ ਦੀ ਸ਼ਲਾਘਾ ਕੀਤੀ ਹੈ।
ਹਾਲਾਂਕਿ ਉਨ੍ਹਾਂ ਨੇ ਸ਼ੇਅਰਾਂ ਦੀ ਵੇਚ ਜਾਂ ਕਰਮਚਾਰੀਆਂ ਦੇ ਲਈ ਇਸ 'ਚ ਰਿਜ਼ਰਵੇਸ਼ਨ ਦੇ ਬਾਰੇ ਵਿਚ ਵਿਸਥਾਰਤ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੇ ਮੁੱਦੇ 'ਤੇ ਹਮੇਸ਼ਾ ਵਿਚਾਰ ਕੀਤਾ ਜਾਂਦਾ ਹੈ ਅਤੇ ਇਸ ਦੇ ਲਈ ਇਕ ਕਮੇਟੀ ਬਣੀ ਹੋਈ ਹੈ।
ਆਰ.ਬੀ.ਆਈ. ਵਿਆਜ ਦਰਾਂ 'ਚ ਕਰ ਸਕਦਾ ਹੈ ਇਕ ਫੀਸਦੀ ਤੱਕ ਦੀ ਕਟੌਤੀ
NEXT STORY