ਨਵੀਂ ਦਿੱਲੀ- ਨਰਿੰਦਰ ਮੋਦੀ ਸਰਕਾਰ ਨੇ ਜਲਦੀ ਪੇਸ਼ ਹੋਣ ਵਾਲੀ ਨਵੀਂ ਰਾਸ਼ਟਰੀ ਕੌਸ਼ਲ ਵਿਕਾਸ ਨੀਤੀ ਤਹਿਤ 2020 ਤਕ 30 ਕਰੋੜ ਲੋਕਾਂ ਨੂੰ ਕੌਸ਼ਲ ਪ੍ਰਦਾਨ ਕਰਨ ਦਾ ਅਹਿਮ ਟੀਚਾ ਰੱਖਿਆ ਹੈ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਹਾਸਲ ਕਰਨ ਵਿਚ ਮਦਦ ਕੀਤੀ ਜਾ ਸਕੇ।
ਪ੍ਰਧਾਨ ਮੰਤਰੀ ਮੋਦੀ ਨੇ ਸਵੀਕਾਰ ਕੀਤਾ ਕਿ ਇਸ ਟੀਚੇ ਨੂੰ ਹਾਸਲ ਕਰਨਾ ਚੁਨੌਤੀ ਹੈ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਕੌਸ਼ਲ ਵਿਕਾਸ ਅਤੇ ਕਿਰਤ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿਚ ਉਨ੍ਹਾਂ ਨੇ ਸਰਕਾਰ ਕੋਲ ਮੌਜੂਦ ਵਸੀਲਿਆਂ ਰਾਹੀਂ ਟਰੇਨਿੰਗ ਦੇ ਸੰਬੰਧ ਵਿਚ ਵਿਚਾਰ ਪ੍ਰਗਟ ਕੀਤੇ।
ਕੇਂਦਰੀ ਕੌਸ਼ਲ ਵਿਕਾਸ ਅਤੇ ਉਧਮਸ਼ੀਲਤਾ ਮੰਤਰੀ ਰਾਜੀਵ ਪ੍ਰਤਾਪ ਰੂਡੀ ਨੇ ਇਕ ਇੰਟਰਵਿਉ ਵਿਚ ਕਿਹਾ, ''ਅਸੀਂ ਬਹੁਤ ਵਿਰਾਸਤੀ ਤਰੀਕੇ ਨਾਲ ਪੜਚੋਲ ਕੀਤੀ ਹੈ ਕਿ ਲਗਭਵਗ 30 ਕਰੋੜ ਲੋਕਾਂ ਨੂੰ ਕੌਸ਼ਲ ਪ੍ਰਦਾਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਨੂੰ ਚੁਨੌਤੀ ਵਜੋਂ ਦੇਖਿਆ ਹੈ। ਅਸੀਂ ਇਸ ਨੂੰ ਘਟਾ ਕੇ ਸਰਕਾਰ ਦੇ 5 ਸਾਲ ਦੇ ਕਾਰਜਕਾਲ 2020 ਤਕ ਕਰ ਦਿਤਾ ਹੈ।''
ਸਰਕਾਰ ਦਾ ਅੰਦਾਜ਼ਾ ਹੈ ਕਿ ਕੌਸ਼ਲ ਪ੍ਰਦਾਨ ਕਰਨ ਦੀ ਅਨੁਮਾਨਤ ਲਾਗਤ 4 ਲੱਖ ਕਰੋੜ ਰੁਪਏ ਹੋਵੇਗੀ ਅਤੇ ਹੁਣ ਉਹ ਵਸੀਲਿਆਂ ਦੀ ਵੱਧ ਤੋਂ ਵੱਧ ਵਰਤੋਂ ਦੇ ਤਰੀਕੇ ਲੱਭ ਰਹੀ ਹੈ ਤਾਂ ਜੋ ਉਸ ਲਾਗਤ ਨੂੰ ਘੱਟ ਕੀਤਾ ਜਾ ਸਕੇ।
ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
NEXT STORY