ਨਵੀਂ ਦਿੱਲੀ (ਇੰਟ.)¸ ਪੂਰਬੀ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਵਿਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨਿਤਿਨ ਤਿਆਗੀ ਦੇ ਸਮਰਥਨ ਵਿਚ ਐਤਵਾਰ ਨੂੰ ਰੈਲੀ ਕਰਨ ਪਹੁੰਚੇ ਕੁਮਾਰ ਵਿਸ਼ਵਾਸ 'ਤੇ ਲੋਕਾਂ ਨੇ ਅੰਡੇ ਸੁੱਟੇ। ਵਿਜੇ ਚੌਕ 'ਤੇ ਆਯੋਜਿਤ ਕੀਤੀ ਇਸ ਰੈਲੀ ਵਿਚ ਸੁੱਟੇ ਗਏ ਅੰਡੇ ਵਿਸ਼ਵਾਸ ਨੂੰ ਲੱਗੇ ਤਾਂ ਨਹੀਂ ਪਰ ਇਹ ਮੰਚ 'ਤੇ ਜ਼ਰੂਰ ਪਹੁੰਚ ਗਏ। ਅੰਡੇ ਸੁੱਟੇ ਜਾਣ ਦੀ ਇਸ ਘਟਨਾ 'ਤੇ ਕੁਮਾਰ ਵਿਸ਼ਵਾਸ ਨੇ ਆਪਣੇ ਹੀ ਅੰਦਾਜ਼ ਵਿਚ ਚੁਟਕੀ ਲਈ ਅਤੇ ਕਿਹਾ, ''ਮੈਂ ਵੈਜੀਟੇਰੀਅਨ ਹਾਂ, ਅੰਡੇ ਨਹੀਂ ਖਾਂਦਾ। ਮੇਰੇ 'ਤੇ ਜੇਕਰ ਸੁੱਟਣਾ ਹੈ ਤਾਂ ਸਬਜ਼ੀ ਸੁੱਟੋ।'
ਮੋਦੀ ਕੁੜਤਾ ਪਾਉਣ ਦੀ ਸੋਚ ਰਿਹਾ ਸੀ : ਓਬਾਮਾ
NEXT STORY