ਨਵੀਂ ਦਿੱਲੀ- 66ਵੇਂ ਗਣਤੰਤਰ ਦਿਵਸ 'ਤੇ ਅੱਜ ਰਾਜਪਥ 'ਤੇ ਪਰੇਡ ਦਾ ਆਯੋਜਨ ਕੀਤਾ ਜਾਵੇਗਾ। ਪਰੇਡ 'ਚ ਪਹਿਲੀ ਵਾਰ ਮਹਿਲਾ ਅਧਿਕਾਰੀਆਂ ਦੀ ਪਰੇਡ ਦੇਖਣ ਨੂੰ ਮਿਲੇਗੀ। ਮੁੱਖ ਮਹਿਮਾਨ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਾਰਤ ਦੀ ਫੌਜੀ ਸ਼ਕਤੀ ਤੇ ਸੰਸਕ੍ਰਿਤਕ ਪੱਖ ਦੀ ਝਾਕੀ ਦੇਖਣਗੇ। ਰਾਜਪਥ 'ਤੇ ਥਲ, ਸਮੁੰਦਰੀ ਤੇ ਹਵਾਈ ਸੈਨਾ ਦੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ।
ਪ੍ਰੰਪਰਾ ਮੁਤਾਬਕ ਤਿਰੰਗਾ ਲਹਿਰਾਉਣ ਤੋਂ ਬਾਅਦ ਰਾਸ਼ਟਰੀ ਗੀਤ ਦੇ ਨਾਲ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਪਰੇਡ ਸ਼ੁਰੂ ਹੋਵੇਗੀ ਤੇ ਫਿਰ 16 ਰਾਜਾਂ ਤੇ 9 ਮੰਤਰਾਲਿਆਂ ਦੀ ਝਾਕੀ ਕੱਢੀ ਜਾਵੇਗੀ। ਝਾਕੀ 'ਚ ਪ੍ਰਧਾਨ ਮੰਤਰੀ ਦੀ ਜਨ ਧਨ ਯੋਜਨਾ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਇਸ ਵਾਰ ਗਣਤੰਤਰ ਦਿਵਸ ਦਾ ਮੁੱਖ ਵਿਸ਼ਾ ਮਹਿਲਾ ਸਸ਼ਕਤੀਕਰਨ ਹੈ ਤੇ ਰਾਜਪਥ 'ਤੇ ਮੁੱਖ ਖਿੱਚ ਦਾ ਕੇਂਦਰ ਤਿੰਨਾਂ ਸੈਨਾਵਾਂ ਦੀਆਂ ਮਹਿਲਾ ਅਧਿਕਾਰੀਆਂ ਦਾ ਦਸਤਾ ਮੌਜੂਦ ਹੋਵੇਗਾ।
-ਸੁਰੱਖਿਆ ਕਾਰਨਾਂ ਕਰਕੇ ਕਾਲੇ ਰੰਗ ਦੇ ਮਫਲਰ ਪਹਿਨੇ ਲੋਕਾਂ 'ਤੇ ਪਰੇਡ ਦੌਰਾਨ ਰੋਕ
-ਅਮਰ ਜਵਾਨ ਜਯੋਤੀ ਪੁੱਜੇ ਪ੍ਰਧਾਨ ਮੰਤਰੀ ਮੋਦੀ
-ਮੋਦੀ ਨੇ ਅਮਰ ਜਵਾਨ ਜਯੋਤੀ ਵਿਖੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
-66ਵੇਂ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਆਪਣੀ ਪਤਨੀ ਨਾਲ ਰਾਜਪਥ ਪਹੁੰਚੇ
-ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਲਹਿਰਾਇਆ ਤਿਰੰਗਾ
-ਗਣਤੰਤਰ ਦਿਵਸ : ਸ਼ਹੀਦ ਨਾਇਕ ਨੀਰਜ ਕੁਮਾਰ ਸਿੰਘ ਮਰਨ ਉਪਰੰਤ ਅਸ਼ੋਕ ਚੱਕਰ ਨਾਲ ਸਨਮਾਨਿਤ
-ਮੇਜਰ ਮੁਕੁੰਦ ਵਰਦਰਾਜਨ ਨੂੰ ਮਰਨ ਉਪਰੰਤ ਅਸ਼ੋਕ ਚੱਕਰ
ਓਬਾਮਾ ਦੇ ਭਾਰਤ ਪਹੁੰਚਣ 'ਤੇ ਵ੍ਹਾਈਟ ਹਾਊਸ ਨੇ ਕੀਤਾ ਟਵੀਟ 'ਜੈ ਹਿੰਦ'
NEXT STORY