ਮੁੰਬਈ- ਦਰਾਮਦਕਾਰਾਂ ਵੱਲੋਂ ਡਾਲਰ ਦੀ ਮੰਗ ਵਧਣ ਨਾਲ ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰੀ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਕਮਜ਼ੋਰ ਹੋ ਕੇ 61.51 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ।
ਫਾਰੇਕਸ ਬਾਜ਼ਾਰ ਦੇ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਦਰਾਮਦਕਾਰਾਂ ਦੀ ਡਾਲਰ ਮੰਗ ਵਧਣ ਦੇ ਕਾਰਨ ਰੁਪਏ ਦੀ ਵਟਾਂਦਰਾ ਦਰ 'ਚ ਗਿਰਾਵਟ ਆਈ, ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਰੁਖ ਨਾਲ ਇਸ 'ਚ ਜ਼ਿਆਦਾ ਗਿਰਾਵਟ ਨਹੀਂ ਆ ਸਕੀ। ਫਾਰੇਕਸ ਬਾਜ਼ਾਰ 'ਚ ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 28 ਪੈਸੇ ਮਜ਼ਬੂਤ ਹੋ ਕੇ 61.42 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ, ਜੋ ਮੰਗਲਾਵਰ ਦੇ ਸ਼ੁਰੂਆਤੀ ਕਾਰੋਬਾਰ 'ਚ 9 ਪੈਸੇ ਕਮਜ਼ੋਰ ਹੋ ਕੇ 61.51 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ।
ਸੋਮਵਾਰ ਨੂੰ ਗਣਤੰਤਰ ਦਿਵਸ ਦੇ ਕਾਰਨ ਫਾਰੇਕਸ ਬਾਜ਼ਾਰ ਬੰਦ ਸੀ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 177.79 ਅੰਕ ਜਾਂ 0.60 ਫੀਸਦੀ ਵੱਧ ਕੇ 29,456.63 ਅੰਕ 'ਤੇ ਪਹੁੰਚ ਗਿਆ।
ਭਾਰਤ ਨਾਲ ਵਪਾਰ ਵਧਾਉਣਾ ਚਾਹੁੰਦੇ ਹਨ ਓਬਾਮਾ
NEXT STORY