ਨਵੀਂ ਦਿੱਲੀ - ਗਣਤੰਤਰ ਦਿਵਸ ਮੌਕੇ ਮੁਖ ਮਹਿਮਾਨ ਬਣ ਕੇ ਭਾਰਤ ਆਏ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਦੌਰੇ ਤੋਂ ਪਾਕਿਸਤਾਨੀ ਮੀਡੀਆ ਬੌਖਲਾ ਗਿਆ ਹੈ। ਗੁਆਂਢੀ ਦੇਸ਼ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਓਬਾਮਾ ਦੀ ਕੈਮਿਸਟਰੀ ਵੀ ਰਾਸ ਨਹੀਂ ਆ ਰਹੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਚੈਨਲ ਨੇ ਆਪਣੀ ਰਿਪੋਰਟ ਵਿਚ ਮੋਦੀ ਲਈ ਅਪਸ਼ਬਦਾਂ ਦੀ ਵਰਤੋਂ ਕਰਨ ਤੋਂ ਪ੍ਰਹੇਜ਼ ਨਹੀਂ ਕੀਤਾ। ਪਾਕਿਸਤਾਨੀ ਚੈਨਲ 'ਐੱਨ. ਆਰ. ਵਾਈ.' ਨਿਊਜ਼ ਦੇ ਅੰਕਰ ਨੇ ਮੁਹਾਵਰੇ ਦੀ ਵਰਤੋਂ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ 'ਗਧਾ' ਦੱਸ ਦਿੱਤਾ। ਚੈਨਲ ਨੇ ਮੋਦੀ ਨੂੰ 'ਗੁਜਰਾਤੀ ਕਸਾਈ' ਦੱਸਿਆ।
ਇਥੋਂ ਤਕ ਕਿ ਅਮਰੀਕਾ ਦੇ ਹੋਰ ਨੇੜੇ ਹੁੰਦੇ ਦਿਸ ਰਹੇ ਭਾਰਤ ਤੇ ਉਸ ਦੇ ਲੀਡਰ ਨੂੰ ਨਿਊਜ਼ ਚੈਨਲ ਨੇ ਮੌਕਾਪ੍ਰਸਤ ਤਕ
ਕਹਿ ਦਿੱਤਾ।
ਚੈਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਗੁਜਰਾਤ ਦੇ ਕਸਾਈ ਨਰਿੰਦਰ ਮੋਦੀ 'ਤੇ ਕਦੇ ਅਮਰੀਕਾ ਨੇ ਪਾਬੰਦੀਆਂ ਲਗਾਈਆਂ ਹੋਈਆਂ ਸਨ ਪਰ ਲੋੜ ਪੈਣ 'ਤੇ ਗਧੇ ਨੂੰ ਬਾਪ ਬਣਾਉਣ ਦਾ ਮੁਹਾਵਰਾ ਗਲਤ ਨਹੀਂ। ਰਿਪੋਰਟ ਵਿਚ ਐਂਕਰ ਨੇ ਕਿਹਾ ਕਿ ਹਵਾਈ ਅੱਡੇ 'ਤੇ ਨਰਿੰਦਰ ਮੋਦੀ ਅਤੇ ਓਬਾਮਾ ਦੀ ਪਈ ਜੱਫੀ ਬਹੁਤ ਕੁਝ ਦੱਸ ਗਈ।
ਓਬਾਮਾ ਨੂੰ ਪ੍ਰਭਾਵਿਤ ਕਰਨ ਲਈ ਮੋਦੀ ਨੇ ਕੀਤੀਆਂ 5 ਗੱਲਾਂ
NEXT STORY