ਜਲੰਧਰ— ਪੰਜਾਬੀ ਸ਼ੁਰੂ ਤੋਂ ਮਜ਼ਾਕੀਆ ਲਹਿਜ਼ੇ ਵਿਚ ਬਿਜਲੀ ਨੂੰ 'ਭੈਣ' ਕਹਿ ਕੇ ਸੰਬੋਧਿਤ ਕਰਦੇ ਰਹੇ ਹਨ ਪਰ ਸ਼ਾਇਦ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਘਰ ਛੱਡ ਕੇ ਬਾਹਰ ਗਏ ਵੀਰ 'ਮੀਟਰ' (ਬਿਜਲੀ ਦੇ ਮੀਟਰ) ਦੀ ਯਾਦ ਆਈ ਹੈ। ਬਿਜਲੀ ਦੇ ਮੀਟਰ ਨੂੰ ਵੀਰ ਆਖ ਕੇ ਸੰਬੋਧਨ ਕਰ ਰਹੇ ਇਸ ਜਨਾਬ ਦਾ ਨਾਂ ਹੈ ਦਿਲਾਵਰ ਸਿੱਧੂ, ਜਿਨ੍ਹਾਂ ਨੂੰ ਤੁਸੀਂ ਅਕਸਰ ਕਈ ਕਾਮੇਡੀ ਫਿਲਮਾਂ ਵਿਚ ਦੇਖਿਆ ਹੋਵੇਗਾ।
ਦਿਲਾਵਰ ਸਿੱਧੂ ਚਾਹੇ ਇਸ ਵੀਡੀਓ ਰਾਹੀਂ ਲੋਕਾਂ ਨੂੰ ਹਸਾਉਣ ਵਿਚ ਸਫਲ ਹੋ ਗਏ ਹੋਣ ਪਰ ਆਪਣੇ ਸਰੋਤਿਆਂ ਨੂੰ ਸ਼ਾਇਦ ਸਹੀ ਸੁਨੇਹਾ ਨਹੀਂ ਦੇ ਸਕੇ। ਜਨਾਬ ਨੂੰ ਸ਼ਾਇਦ ਪਤਾ ਨਹੀਂ ਬਿਜਲੀ ਚੋਰੀ ਕਰਨਾ ਜਿੱਥੇ ਇਕ ਅਪਰਾਧ ਹੈ, ਉੱਥੇ ਮੀਟਰ ਘਰਾਂ ਤੋਂ ਬਾਹਰ ਆਉਣ ਨਾਲ ਪਾਵਰਕੌਮ ਵਿਚ ਪਾਰਦਰਸ਼ਤਾ ਆਈ ਹੈ। ਇਸ ਲਈ ਲੋੜ ਹੈ ਕਿ ਰੋਲ ਮਾਡਲ ਵਜੋਂ ਜਾਣੇ ਜਾਂਦੇ ਕਾਮੇਡੀਅਨ ਸੁਨੇਹਾ ਭਰਪੂਰ ਕਾਨਸੈਪਟ 'ਤੇ ਕੰਮ ਕਰਨ ਤਾਂ ਜੋ ਲੋਕਾਂ ਦਾ ਮਾਰਗ ਦਰਸ਼ਨ ਹੋ ਸਕੇ।
ਆਸ਼ੂਤੋਸ਼ ਮਹਾਰਾਜ ਨੂੰ 'ਸਮਾਧੀ' 'ਚ ਗਿਆਂ ਹੋ ਗਿਆ ਪੂਰਾ ਸਾਲ!
NEXT STORY