ਜਲੰਧਰ-ਨੂਰਮਹਿਲ ਸਥਿਤ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦੀ 28 ਜਨਵਰੀ, 2014 ਦੀ ਅੱਧੀ ਰਾਤ ਨੂੰ ਹੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਡਾਕਟਰਾਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਕਲੀਨੀਕਲੀ ਡੈੱਡ ਐਲਾਨਿਆ ਗਿਆ। ਇਸ ਗੱਲ ਨੂੰ ਅੱਜ ਪੂਰਾ ਸਾਲ ਬੀਤ ਚੁੱਕਾ ਹੈ ਪਰ ਡੇਰੇ ਦੇ ਸਮਰਥਕ ਇਹ ਮੰਨਣ ਲਈ ਤਿਆਰ ਹੀ ਨਹੀਂ ਹਨ
ਸਮਰਥਕਾਂ ਦਾ ਕਹਿਣਾ ਹੈ ਕਿ ਆਸ਼ੂਤੋਸ਼ ਮਹਾਰਾਜ ਦੀ ਮੌਤ ਨਹੀਂ ਹੋਈ, ਸਗੋਂ ਉਹ ਡੂੰਘੀ ਸਮਾਧੀ 'ਚ ਗਏ ਹੋਏ ਹਨ ਅਤੇ ਇਕ ਦਿਨ ਜ਼ਰੂਰ ਵਾਪਸ ਆਉਣਗੇ। ਆਸ਼ੂਤੋਸ਼ ਮਹਾਰਾਜ ਦੀ ਮੌਤ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੱਕ ਚਲਾ ਗਿਆ ਸੀ, ਜਿੱਥੇ ਖੁਦ ਨੂੰ ਆਸ਼ੂਤੋਸ਼ ਮਹਾਰਾਜ ਦਾ ਪੁੱਤਰ ਦੱਸਣ ਵਾਲੇ ਦਿਲੀਪ ਝਾਅ ਨੇ ਅਦਾਲਤ ਤੋਂ ਪਿਤਾ ਦੇ ਅੰਤਿਮ ਸੰਸਕਾਰ ਦੀ ਮੰਗ ਕੀਤੀ ਸੀ।
ਅਦਾਲਤ ਨੇ ਆਸ਼ੂਤੋਸ਼ ਮਹਾਰਾਜ ਦੇ ਅੰਤਿਮ ਸੰਸਕਾਰ ਦੇ ਹੁਕਮ ਵੀ ਦੇ ਦਿੱਤੇ ਪਰ ਇਸ ਦੇ ਖਿਲਾਫ ਡੇਰੇ ਵਲੋਂ ਕੀਤੀ ਗਈ ਅਪੀਲ 'ਤੇ ਸੁਣਵਾਈ 9 ਫਰਵਰੀ ਰੱਖ ਦਿੱਤੀ ਗਈ। ਡੇਰੇ ਦੇ ਪ੍ਰਬੰਧਕਾਂ ਵਲੋਂ 14 ਦਸੰਬਰ ਨੂੰ ਵੱਡਾ ਭੰਡਾਰਾ ਵੀ ਕੀਤਾ ਗਿਆ ਅਤੇ ਉਸ ਸਮੇਂ ਵੀ ਆਸ਼ੂਤੋਸ਼ ਮਹਾਰਾਜ ਦੇ ਸ਼ਰਧਾਲੂ ਇਹ ਹੀ ਗੱਲ ਕਹਿ ਰਹੇ ਸਨ ਕਿ ਬਾਬਾ ਜੀ ਅਜੇ ਸਮਾਧੀ 'ਚ ਹਨ।
ਫਿਲਹਾਲ ਅੱਜ ਆਸ਼ੂਤੋਸ਼ ਮਹਾਰਾਜ ਦੀ ਮੌਤ ਜਾਂ ਸਮਾਧੀ ਦੇ ਮਾਮਲੇ ਨੂੰ ਪੂਰਾ ਸਾਲ ਹੋ ਚੁੱਕਿਆ ਹੈ ਅਤੇ ਡੇਰੇ ਦੇ ਪ੍ਰਬੰਧਕਾਂ ਨੇ ਮਹਾਰਾਜ ਦੀ ਲਾਸ਼ ਨੂੰ ਫਰੀਜ਼ਰ 'ਚ ਰੱਖਿਆ ਹੋਇਆ ਹੈ ਅਤੇ ਉਹ ਦਾਅਵਾ ਕਰ ਰਹੇ ਹਨ ਕਿ ਆਸ਼ੂਤੋਸ਼ ਮਹਾਰਾਜ ਡੂੰਘੀ ਸਮਾਧੀ 'ਚ ਲੀਨ ਹਨ।
ਅੱਜ ਹੋਵੇਗਾ ਗੈਂਗਸਟਰ ਸੁੱਖਾ ਕਾਹਲਵਾਂ ਦਾ ਅੰਤਿਮ ਸੰਸਕਾਰ (ਵੀਡੀਓ)
NEXT STORY