ਜਲੰਧਰ-ਪੰਜਾਬ 'ਚ ਵਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਸਰਕਾਰ ਦਾਅਵਿਆਂ ਦੇ ਬਾਵਜੂਦ ਵੀ ਕੁਝ ਕਰਦੀ ਨਜ਼ਰ ਨਹੀਂ ਆ ਰਹੀ, ਉੱਥੇ ਸਮਾਜ ਸੇਵਕ ਆਪਣੇ-ਆਪਣੇ ਢੰਗ ਨਾਲ ਨਸ਼ੇ ਨੂੰ ਸੂਬੇ 'ਚੋਂ ਖਤਮ ਕਰਨ ਲਈ ਵਚਨਬੱਧ ਹਨ। ਗਣਤੰਤਰਤਾ ਦਿਵਸ ਦੇ ਮੌਕੇ 'ਤੇ ਅਜਿਹੇ ਸਮਾਜ ਸੇਵੀ ਬਾਬੇ ਪੰਜਾਬ ਸਿੰਘ ਰੂਪਵਾਲ ਨਾਂ ਆਪਣੇ ਹੀ ਤਰੀਕੇ ਨਾਲ ਲੋਕਾਂ ਨੂੰ ਨਸ਼ੇ ਨੂੰ ਰੋਕਣ ਦਾ ਸੁਨੇਹਾ ਦਿੱਤਾ।
ਇਸ ਬਾਬੇ ਦਾ ਕਹਿਣਾ ਹੈ ਕਿ ਪੰਜਾਬ 'ਚ ਨਸ਼ਾ ਤਾਂ ਹੀ ਖਤਮ ਹੋ ਸਕਦਾ ਹੈ ਜੇਕਰ ਇਸ ਨਸ਼ੇ ਦੇ ਖਿਲਾਫ ਪਹਿਲਾਂ ਤੋਂ ਵੀ ਜ਼ਿਆਦਾ ਸਖਤ ਕਾਨੂੰਨ ਬਣਾਏ ਜਾਣ। ਬਾਬੇ ਨੇ ਕਿਹਾ ਕਿ ਸੂਬੇ 'ਚੋਂ ਨਸ਼ਾ ਖਤਮ ਕਰਨ ਲਈ ਸਖਤ ਕਦਮ ਚੁੱਕੇ ਜਾਣ ਦੀ ਲੋੜ ਹੈ ਤਾਂ ਹੀ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕਦਾ ਹੈ।
'ਵੀਰ ਬਣ ਕੇ ਘਰ ਚੱਲ, ਤੈਨੂੰ ਸਾਡੀ ਯਾਦ ਨਹੀਂ ਆਉਂਦੀ' (ਵੀਡੀਓ)
NEXT STORY