ਜਲੰਧਰ - ਗੈਂਗਸਟਾਰ ਸੁੱਖਾ ਕਾਹਲਵਾਂ ਦੇ ਪਿਤਾ ਸੁਦਰਸ਼ਨ ਸਿੰਘ ਨੇ ਪੰਜਾਬ ਪੁਲਸ 'ਤੇ 3 ਕਰੋੜ ਰੁਪਏ ਲੈ ਕੇ ਉਨ੍ਹਾਂ ਦੇ ਪੁੱਤ ਨੂੰ ਮਰਵਾਉਣ ਦਾ ਇਲਜ਼ਾਮ ਲਗਾਇਆ ਹੈ। ਬੁੱਧਵਾਰ ਨੂੰ ਕਰਤਾਰਪੁਰ ਦੇ ਨਜ਼ਦੀਕੀ ਪਿੰਡ ਕਾਹਲਵਾਂ ਵਿਖੇ ਸੁੱਖਾ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਐੱਨ. ਆਰ. ਆਈ. ਸੁਦਰਸ਼ਨ ਨੇ ਇਲਜ਼ਾਮ ਲਗਾਇਆ ਕਿ ਅੰਤਿਮ ਸੰਸਕਾਰ 'ਚ ਪੁੱਜੇ ਨੌਜਵਾਨਾਂ ਨੂੰ ਪੁਲਸ ਵਲੋਂ ਨਾਜਾਇਜ਼ ਤੰਗ ਕੀਤਾ ਗਿਆ ਹੈ।
ਕਰਤਾਰਪੁਰ ਤੋਂ ਸਾਹਨੀ ਮੁਤਾਬਕ : ਸੁੱਖਾ ਕਾਹਲਵਾਂ ਦੇ ਅੰਤਿਮ ਸੰਸਕਾਰ ਮੌਕੇ ਪੁਲਸ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਸਨ। ਸੁੱਖਾ ਕਾਹਲਵਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਸਨ। ਪਹਿਲਾਂ ਸੁੱਖਾ ਦੇ ਪਰਿਵਾਰ ਵਲੋਂ ਕਿਹਾ ਜਾ ਰਿਹਾ ਸੀ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸੁੱਖੇ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਪਰ ਫਿਰ ਪੁਲਸ ਦੇ ਦਬਾਅ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਸੜਕ ਹਾਦਸੇ 'ਚ ਵਿਜੀਲੈਂਸ ਕਰਮਚਾਰੀ ਦੀ ਮੌਤ
NEXT STORY