ਚੰਡੀਗੜ੍ਹ - ਬਾਦਲ ਜੋੜੀ ਵਲੋਂ ਅਕਸਰ ਸਰਹੱਦ ਪਾਰ ਤੋਂ ਹੋ ਰਹੀ ਡਰੱਗ ਤਸਕਰੀ ਲਈ ਬੀ. ਐੱਸ. ਐੱਫ. ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਦਾਅਵਿਆਂ ਦੀ ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਡੀ. ਕੇ. ਪਾਠਕ ਵਲੋਂ ਦਿੱਤੇ ਗਏ ਬਿਆਨ ਨੇ ਹਵਾ ਕੱਢ ਕੇ ਰੱਖ ਦਿੱਤੀ ਹੈ। ਕਾਂਗਰਸ ਉਨ੍ਹਾਂ ਕੋਲੋਂ ਜਨਤਕ ਮੁਆਫੀ ਦੀ ਮੰਗ ਕਰਦੀ ਹੈ। ਇਹ ਮੰਗ ਕਰਦਿਆਂ ਪਾਰਟੀ ਦੇ ਪ੍ਰਦੇਸ਼ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਜਾਰੀ ਬਿਆਨ 'ਚ ਕਿਹਾ ਹੈ ਕਿ ਬੀ. ਐੱਸ. ਐੱਫ. ਦੇ ਡੀ. ਜੀ. ਡੀ. ਕੇ. ਪਾਠਕ ਨੇ ਅਟਾਰੀ-ਵਾਹਗਾ ਸਰਹੱਦ ਉਪਰ ਗਣਤੰਤਰ ਦਿਵਸ ਸਮਾਰੋਹਾਂ ਵਿਚ ਸ਼ਿਰਕਤ ਕਰਦੇ ਸਮੇਂ ਸਾਫ ਤੌਰ ਉੱਤੇ ਸੂਬੇ ਵਿਚ ਨਸ਼ੇ ਦੇ ਵੱਧ ਰਹੇ ਰੁਝਾਨ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਆਪਣੇ ਇਸ ਤਰਕ ਨੂੰ ਪੁਖਤਾ ਸਾਬਤ ਕਰਨ ਲਈ ਉਨ੍ਹਾਂ ਨੇ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਅਤੇ ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਦੇ ਕਮਿਊਨਿਟੀ ਮੈਡੀਸਨ ਵਿਭਾਗ ਵਲੋਂ ਕਰਵਾਏ ਗਏ ਮਹੱਤਵਪੂਰਨ ਸਰਵੇਖਣ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਰਵੇ ਰਿਪੋਰਟਾਂ ਮੁਤਾਬਕ ਪੰਜਾਬ ਦੇ ਕੁੱਲ ਨਸ਼ੇੜੀਆਂ ਵਿਚੋਂ ਸਿਰਫ 0.9 ਫੀਸਦੀ ਹੀ ਹੈਰੋਇਨ ਦਾ ਇਸਤੇਮਾਲ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਕੋਹੜ ਦੀ ਜੋ ਅਸਲ ਚੁਣੌਤੀ ਦਾ ਪੰਜਾਬ ਸਾਹਮਣਾ ਕਰ ਰਿਹਾ ਹੈ, ਉਹ ਲੋਕਲ ਬਣਾਏ ਗਏ ਸਿੰਥੈਟਿਕ ਡਰੱਗ ਹਨ ਨਾ ਕਿ ਹੈਰੋਇਨ। ਉਨ੍ਹਾਂ ਕਿਹਾ ਕਿ ਇਹ ਸਰਵੇਖਣ ਪੰਜਾਬ ਦੇ 10 ਸਰਕਾਰੀ ਅਤੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ੇੜੀਆਂ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਉਪਰ ਆਧਾਰਿਤ ਹੈ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਸ਼੍ਰੀ ਪਾਠਕ ਵਲੋਂ ਦਿੱਤੇ ਗਏ ਹਵਾਲੇ ਵਾਲੇ ਸਰਵੇਖਣ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਲੋਂ ਕਰਵਾਏ ਗਏ ਸਨ ਜੋ ਕਿ ਪੂਰੀ ਤਰ੍ਹਾਂ ਨਾਲ ਬਾਦਲ ਸਰਕਾਰ ਦੇ ਕੰਟਰੋਲ ਹੇਠ ਹਨ।
ਖਹਿਰਾ ਨੇ ਕਿਹਾ ਕਿ ਬੀ. ਐੱਸ. ਐੱਫ. ਦੇ ਡੀ. ਜੀ. ਪਾਠਕ ਨੇ ਇਹ ਵੀ ਦਾਅਵਾ ਕੀਤਾ ਕਿ ਹੈਰੋਇਨ ਦੇ ਬਹੁਤ ਜ਼ਿਆਦਾ ਮਹਿੰਗੇ ਹੋਣ ਕਾਰਨ ਪੰਜਾਬ ਦੇ ਨਸ਼ੇੜੀ ਇਸ ਨੂੰ ਇਸਤੇਮਾਲ ਨਹੀਂ ਕਰਦੇ ਅਤੇ ਇਹ ਹੋਰਨਾਂ ਅੰਤਰਰਾਸ਼ਟਰੀ ਬਾਜ਼ਾਰਾਂ ਨੂੰ ਭੇਜੀ ਜਾਂਦੀ ਹੈ।
ਪੁਲਸ ਨੇ 3 ਕਰੋੜ ਰੁਪਏ ਲੈ ਕੇ ਮੇਰੇ ਪੁੱਤ ਸੁੱਖਾ ਕਾਹਲਵਾਂ ਨੂੰ ਮਰਵਾਇਆ : ਪਿਤਾ (ਵੀਡੀਓ)
NEXT STORY