29 ਤੇ 30 ਜਨਵਰੀ ਨੂੰ 9 ਵਿਧਾਨਸਭਾ ਹਲਕਿਆਂ 'ਚ ਕਰਨਗੇ ਰੈਲੀ
ਅੰਮ੍ਰਿਤਸਰ, (ਰਾਣਾ)- ਹਰਿਆਣਾ ਤੇ ਜੰਮੂ ਕਸ਼ਮੀਰ ਵਿਧਾਨਸਭਾ ਚੋਣਾਂ 'ਚ ਸਿੱਧੂ ਵਾਣੀ ਦੇ ਤੀਰਾਂ ਦਾ ਜਲਵਾ ਦਿਖਾਉਣ ਤੋਂ ਬਾਅਦ ਹੁਣ ਸਾਬਕਾ ਐੱਮ. ਪੀ. ਨਵਜੋਤ ਸਿੰਘ ਸਿੱਧੂ ਦਿੱਲੀ ਵਿਧਾਨਸਭਾ ਚੋਣਾਂ 'ਚ ਵੀ ਆਪਣਾ ਕਰਿਸ਼ਮਾ ਵਿਖਾਉਣ ਲਈ ਤਿਆਰ-ਬਰ-ਤਿਆਰ ਹਨ। ਭਾਜਪਾ ਹਾਈਕਮਾਂਡ ਵਲੋਂ 29 ਤੇ 30 ਜਨਵਰੀ ਦਾ ਉਨ੍ਹਾਂ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸਿੱਧੂ 9 ਵਿਧਾਨਸਭਾ ਹਲਕਿਆਂ 'ਚ ਪਾਰਟੀ ਦੇ ਵੱਖ-ਵੱਖ ਉਮੀਦਵਾਰਾਂ ਦੀਆਂ ਰੈਲੀਆਂ ਨੂੰ ਸੰਬੋਧਨ ਕਰਨਗੇ।
29 ਜਨਵਰੀ ਨੂੰ ਸਿੱਧੂ ਬਿਜਵਾਸਨ ਵਿਧਾਨਸਭਾ ਹਲਕੇ 'ਚ ਪਾਰਟੀ ਉਮੀਦਵਾਰ ਸੱਤਿਆ ਪ੍ਰਕਾਸ਼ ਰਾਣਾ, ਵਿਧਾਨਸਭਾ ਪਾਲਮ 'ਚ ਉਮੀਦਵਾਰ ਧਰਮਦੇਵ ਸੋਲੰਕੀ, ਦਿੱਲੀ ਕੈਂਟ ਹਲਕੇ 'ਚ ਉਮੀਦਵਾਰ ਕਰਨ ਸਿੰਘ ਤੰਵਰ ਤੇ ਵਿਧਾਨਸਭਾ ਹਲਕਾ ਆਰ. ਕੇ. ਪੁਰਮ 'ਚ ਉਮੀਦਵਾਰ ਅਨਿਲ ਸ਼ਰਮਾ ਲਈ ਰੈਲੀਆਂ ਕਰਨਗੇ। 30 ਜਨਵਰੀ ਨੂੰ ਸਿੱਧੂ ਵਿਧਾਨਸਭਾ ਹਲਕਾ ਤਿਲਕ ਨਗਰ 'ਚ ਰਾਜੀਵ ਬੱਬਰ, ਬਦਾਲੀ 'ਚ ਉਮੀਦਵਾਰ ਰਾਜੇਸ਼ ਯਾਦਵ, ਬੁਰਾਰੀ 'ਚ ਗੋਪਾਲ ਝਾਅ, ਆਦਰਸ਼ ਨਗਰ 'ਚ ਰਾਮ ਕਿਸ਼ਨ ਸਿੰਗਲ ਤੇ ਵਿਧਾਨਸਭਾ ਹਲਕਾ ਤੀਮਰਪੁਰ 'ਚ ਉਮੀਦਵਾਰ ਪ੍ਰੋ. ਰਜਨੀ ਲਈ ਪ੍ਰਚਾਰ ਕਰਨਗੇ।
ਜ਼ਿਕਰਯੋਗ ਹੈ ਕਿ ਸਿੱਧੂ ਨੂੰ ਸੁਣਨ ਵਾਲਿਆਂ ਦੀ ਦਿੱਲੀ 'ਚ ਕਾਫੀ ਗਿਣਤੀ ਹੈ ਤੇ ਇਹੀ ਕਾਰਨ ਹੈ ਕਿ ਭਾਜਪਾ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਉਹ ਹਮੇਸ਼ਾ ਹੀ ਸ਼ਾਮਲ ਰਹੇ ਹਨ।
205 ਕਰੋੜ ਦੀ ਹੈਰੋਇਨ ਮਾਮਲੇ 'ਚ ਸਾਹਮਣੇ ਆ ਸਕਦੇ ਹਨ ਕਈ ਰਾਜਸੀ ਨੇਤਾਵਾਂ ਦੇ ਨਾਂ
NEXT STORY