ਜਲੰਧਰ-ਗੈਂਗਸਟਰ ਸੁੱਖਾ ਕਾਹਲਵਾਂ ਦਾ ਬੁੱਧਵਾਰ ਨੂੰ ਉਸ ਦੇ ਪਿੰਡ ਕਾਹਲਵਾਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੁੱਖੇ ਦੇ ਸੰਸਕਾਰ ਸਮੇਂ ਲੋਕਾਂ ਦੀ ਭਾਰੀ ਭੀੜ ਲੱਗ ਗਈ। ਜ਼ਿਕਰਯੋਗ ਹੈ ਕਿ ਸੁੱਖੇ ਨੂੰ ਪੁਲਸ ਦੀ ਕਸਟਡੀ ਦੌਰਾਨ ਹੀ ਗੌਂਡਰ ਗੈਂਗ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਿਸ ਕਾਰਨ ਮੌਕੇ 'ਤੇ ਹੀ ਸੁੱਖੇ ਦੀ ਮੌਤ ਹੋ ਗਈ।
ਸੁੱਖੇ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੌਤ ਪਿੱਛੇ ਪੰਜਾਬ ਪੁਲਸ ਦਾ ਹੀ ਹੱਥ ਹੈ ਅਤੇ ਉਨ੍ਹਾਂ ਦੇ ਬੇਟੇ ਦਾ ਕਤਲ ਇਕ ਸਾਜਿਸ਼ ਅਧੀਨ ਕੀਤਾ ਗਿਆ ਹੈ। ਸੁੱਖੇ ਦੇ ਕਾਤਲਾਂ ਨੂੰ ਅਜੇ ਤੱਕ ਪੁਲਸ ਕਾਬੂ ਨਹੀਂ ਕਰ ਸਕੀ ਹੈ। ਇਸੇ ਕਾਰਨ ਹੀ ਸੁੱਖੇ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਪਹਿਲਾਂ ਉਸ ਦੇ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਹੀ ਸੁੱਖੇ ਦਾ ਸੰਸਕਾਰ ਕੀਤਾ ਜਾਵੇਗਾ ਪਰ ਬੁੱਧਵਾਰ ਨੂੰ ਪੁਲਸ ਵਲੋਂ ਭਰੋਸਾ ਦੇਣ 'ਤੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ ਸੁੱਖੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਹੁਣ ਦਿੱਲੀ 'ਚ ਚੱਲਣਗੇ 'ਸਿੱਧੂ ਵਾਣੀ' ਦੇ ਤੀਰ
NEXT STORY