ਮੁੰਬਈ- ਟੀ. ਵੀ. ਸ਼ੋਅ 'ਬਿੱਗ ਬੌਸ' 'ਚ ਬੁੱਧਵਾਰ ਦੀ ਰਾਤ ਨੂੰ ਸੰਭਾਵਨਾ ਸੇਠ ਬਾਹਰ ਹੋ ਗਈ। ਕਾਰਨ ਸੀ ਕਿ ਸੰਭਾਵਨਾ ਸੇਠ ਨੇ ਡਿੰਪੀ ਨਾਲ ਜਮ ਕੇ ਝਗੜਾ ਬਣ ਕੀਤਾ ਅਤੇ ਉਸ ਨੇ ਦੋਸ਼ ਲਗਾਇਆ ਸੀ ਕਿ ਡਿੰਪੀ ਨੇ ਉਸ ਨੂੰ ਗਲਤ ਸ਼ਬਦ ਕਹੇ ਸਨ, ਜਿਸ ਤੋਂ ਬਾਅਦ ਉਹ ਆਪਣਾ ਸਾਮਾਨ ਲੈ ਕੇ ਬਿੱਗ ਬੌਸ ਦੇ ਘਰੋਂ ਬਾਹਰ ਜਾਣ ਦੀ ਜ਼ਿੱਦ ਕਰ ਰਹੀ ਸੀ। ਉਂਝ ਇਸ ਹਫਤੇ ਮਿਡਵੀਕ ਐਵੀਕਸ਼ਨ ਹੋਣਾ ਸੀ, ਇਹ ਸਾਰਿਆਂ ਨੂੰ ਪਤਾ ਸੀ ਪਰ ਸੰਭਾਵਨਾ ਸੇਠ ਇਹ ਗੱਲ ਜਾਣਦੀ ਸੀ ਕਿ ਉਸ ਦੇ ਬਾਹਰ ਜਾਣ ਦੀ ਮੁਰਾਦ ਮਿਡਵੀਕ ਐਵੀਕਸ਼ਨ ਰਾਹੀ ਹੋਵੇਗੀ। ਜਦੋਂ ਤੋਂ ਸੰਭਾਵਨਾ ਸ਼ੋਅ 'ਚ ਆਈ ਸੀ ਤਾਂ ਉਹ ਆਪਣੀ ਬੋਲਡਨੈੱਸ ਕਾਰਨ ਕਾਫੀ ਚਰਚਾ 'ਚ ਰਹੀ ਸੀ। ਮਜ਼ੇਦਾਰ ਵਾਲੀ ਗੱਲ ਇਹ ਹੈ ਕਿ ਉਹ ਪੂਰੇ ਸ਼ੋਅ ਦੌਰਾਨ ਆਪਣੇ ਤੇਵਰ ਕਾਰਨ ਸਾਰਿਆਂ ਨਾਲ ਦੋ-ਦੋ ਹੱਥ ਕਰਦੀ ਨਜ਼ਰ ਆਈ ਪਰ ਉਸ ਦਾ ਡਿੰਪੀ ਨਾਲ ਅਜਿਹਾ ਝਗੜਾ ਹੋਇਆ ਕਿ ਦੋਹਾਂ ਵਿਚ ਸੰਬੰਧ ਆਮ ਨਾ ਹੋ ਸਕੇ। ਆਖੀਰ ਬਿੱਗ ਬੌਸ ਨੂੰ ਸੰਭਾਵਨਾ ਨੂੰ ਬਾਹਰ ਕੱਢਣ ਦਾ ਫੈਸਲਾ ਹੀ ਸਹੀ ਲੱਗਿਆ।
ਉਤਰ ਗਿਆ ਕਿ ਨਹੀਂ ਭਾਈ 'ਓਬਾਮੇ' ਦਾ ਬੁਖਾਰ : ਬੱਬੂ ਮਾਨ (ਵੀਡੀਓ)
NEXT STORY