ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਆਰ. ਬਾਲਕੀ ਦਾ ਕਹਿਣਾ ਹੈ ਕਿ ਉਹ ਤਿੰਨੋਂ ਖਾਨ ਸਿਤਾਰਿਆਂ ਨੂੰ ਬਹੁਤ ਪਸੰਦ ਕਰਦੇ ਹਨ। 'ਚੀਨੀ ਕਮ' ਅਤੇ 'ਪਾ' ਵਰਗੀਆਂ ਫਿਲਮਾਂ ਬਣਾਉਣ ਵਾਲੇ ਆਰ. ਬਾਲਕੀ ਦੀ ਫਿਲਮ 'ਸ਼ਮਿਤਾਭ' ਹੁਣ ਰਿਲੀਜ਼ ਹੋਣ ਜਾ ਰਹੀ ਹੈ। ਆਰ. ਬਾਲਕੀ ਹਮੇਸ਼ਾ ਕੁਝ ਵੱਖਰੇ ਢੰਗ ਦੀਆਂ ਫਿਲਮ ਬਣਾਉਣ ਲਈ ਜਾਣੇ ਜਾਂਦੇ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਹੋਣ ਜਾ ਰਿਹਾ ਹੈ। ਅਮਿਤਾਭ ਬੱਚਨ ਅਤੇ ਧਨੁਸ਼ ਸਟਾਰਰ ਉਨ੍ਹਾਂ ਦੀ ਫਿਲਮ 'ਸ਼ਮਿਤਾਭ' 'ਚ ਇਕ ਵੱਖਰਾ ਵਿਸ਼ਾ ਹੋਵੇਗਾ।
ਆਰ. ਬਾਲਕੀ ਨੇ ਇੰਡਸਟਰੀ ਦੀ ਖਾਨ ਤਰੀਮੂਰਤੀ ਦੀ ਪ੍ਰਸ਼ੰਸ਼ਾ ਕੀਤੀ ਹੈ। ਹਾਲਾਂਕਿ ਇਹ ਨਹੀਂ ਦੱਸਿਆ ਕਿ ਇਨ੍ਹਾਂ ਤਿੰਨਾਂ 'ਚੋਂ ਕਿਸ ਨੂੰ ਟੌਪ 'ਤੇ ਰੱਖਣਗੇ ਜਾਂ ਸਭ ਤੋਂ ਜ਼ਿਆਦਾ ਕਿਸ ਨੂੰ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ, '' ਮੈਂ ਤਿੰਨਾਂ ਖਾਨਾਂ ਨੂੰ ਪਸੰਦ ਕਰਦਾ ਰਿਹਾ ਹਾਂ। ਸਾਰਿਆਂ ਦਾ ਆਪਣਾ-ਆਪਣਾ ਸਟਾਇਲ ਹੈ। ਸਲਮਾਨ ਤਾਂ ਕੋਈ ਦੂਜਾ ਹੋ ਹੀ ਨਹੀਂ ਸਕਦਾ। ਉਹ ਯੂਨੀਕ ਹੀ ਨਹੀਂ ਸ਼ਾਨਦਾਰ ਵੀ ਹਨ। ਆਰ. ਬਾਲਕੀ ਨੇ ਕਿਹਾ, ''ਆਮਿਰ ਨੂੰ ਮੈਂ ਜ਼ਿਆਦਾ ਜਾਣਦਾ ਨਹੀਂ ਪਰ ਉਨ੍ਹਾਂ ਦੀਆਂ ਫਿਲਮਾਂ ਦੇਖ ਲੱਗਦਾ ਹੈ ਕਿ ਉਹ ਬਹੁਤ ਕਮਾਲ ਦੇ ਅਭਿਨੇਤਾ ਹਨ। ਮੈਂ ਸ਼ਾਹਰੁਖ ਨੂੰ ਬਹੁਤ ਪਿਆਰ ਕਰਦਾ ਹਾਂ। ਉਹ ਮਹਾਨ ਅਭਿਨੇਤਾ ਹੋਣ ਦੇ ਨਾਲ-ਨਾਲ ਵਧੀਆ ਵਿਅਕਤੀ ਵੀ ਹਨ। ਮੈਨੂੰ ਸ਼ਾਹਰੁਖ ਬਹੁਤ ਪਸੰਦ ਹਨ।''
ਟੁੱਟੀ ਜੈਕਲੀਨ ਦੀ 2 ਲੱਖ ਵਾਲੀ ਜੁੱਤੀ
NEXT STORY