ਨਵੀਂ ਦਿੱਲੀ- ਬਾਲੀਵੁੱਡ 'ਚ ਅਭਿਨੇਤਾ ਰਣਵੀਰ ਸਿੰਘ ਹਾਜ਼ਿਰਜਵਾਬੀ ਅਤੇ ਮਜ਼ਾਕੀਆ ਅੰਦਾਜ਼ ਲਈ ਜਾਣੇ ਜਾਂਦੇ ਹਨ ਪਰ ਰਣਵੀਰ ਦੀ ਇਹ ਆਦਤ ਉਦੋਂ ਭਾਰੀ ਪੈ ਗਈ ਜਦੋਂ ਉਨ੍ਹਾਂ ਨੂੰ ਆਪਣੀ ਐਕਸ ਗਰਲਫ੍ਰੈਂਡ ਅਨੁਸ਼ਕਾ ਸ਼ਰਮਾ ਤੋਂ ਮੁਆਫੀ ਮੰਗਣੀ ਪਈ। ਦਰਅਸਲ ਰਣਵੀਰ ਸਿੰਘ ਨੇ ਇਕ ਆਨਲਾਈਨ ਸ਼ੋਅ 'ਚ ਅਨੁਸ਼ਕਾ 'ਤੇ ਜੋਕਸ ਦੀ ਇਕ ਪੂਰੀ ਸੀਰੀਜ਼ ਹੀ ਸੁਣਾ ਦਿੱਤੀ, ਜਿਸ 'ਚ ਉਹ ਜੋਕਸ ਤੋਂ ਵੱਧ ਮਜ਼ਾਕੀਆ ਸਨ ਜੋ ਅਨੁਸ਼ਕਾ ਸ਼ਰਮਾ ਨੂੰ ਪਸੰਦ ਨਹੀਂ ਆਏ ਤੇ ਉਹ ਨਾਰਾਜ਼ ਹੋ ਗਈ। ਸਿਰਫ ਇੰਨਾ ਹੀ ਨਹੀਂ ਰਣਵੀਰ ਦੇ ਜੋਕਸ ਦੀਆਂ ਖਬਰਾਂ ਅਨੁਸ਼ਕਾ ਦੇ ਮੌਜੂਦਾ ਬੁਆਏਫ੍ਰੈਂਡ ਵਿਰਾਟ ਕੋਹਲੀ ਤੱਕ ਪਹੁੰਚ ਗਈਆਂ ਅਤੇ ਇਸ ਦੇ ਚੱਲਦਿਆਂ ਵਿਰਾਟ ਵੀ ਨਾਰਾਜ਼ ਹੋ ਗਏ ਹਾਲਾਂਕਿ ਆਪਣੇ ਅਤੇ ਅਨੁਸ਼ਕਾ ਦੇ ਇਸ ਕੋਮਨ ਫ੍ਰੈਂਡ ਰਾਹੀ ਇਹ ਜਾਣਕਾਰੀ ਮਿਲਣ ਤੋਂ ਬਾਅਦ ਰਣਵੀਰ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਨ੍ਹਾਂ ਨੇ ਬਿਨਾਂ ਕੋਈ ਵੀ ਦੇਰੀ ਕੀਤੇ ਬਿਨਾਂ ਅਨੁਸ਼ਕਾ ਨੂੰ ਫੋਨ ਕੀਤਾ ਅਤੇ ਆਪਣੇ ਜੋਕਸ ਲਈ ਮੁਆਫੀ ਮੰਗੀ।
ਤਿੰਨਾਂ ਖਾਨਾਂ ਨੂੰ ਪਸੰਦ ਕਰਦੇ ਹਨ ਆਰ. ਬਾਲਕੀ
NEXT STORY