ਮੁੰਬਈ- ਬਾਲੀਵੁੱਡ ਅਭਿਨੇਤਰੀ ਟਿਸਕਾ ਚੋਪੜਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫਿਲਮ 'ਤਾਰੇ ਜ਼ਮੀਨ ਪਰ' ਰਾਹੀਂ ਬਾਲੀਵੁੱਡ 'ਚ ਪਛਾਣ ਮਿਲੀ ਹੈ। ਟਿਸਕਾ ਚੋਪੜਾ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਸਾਲ 1993 'ਚ ਰਿਲੀਜ਼ ਫਿਲਮ 'ਪਲੇਟਫਾਰਮ' ਰਾਹੀਂ ਕੀਤੀ ਸੀ। ਇਸ ਤੋਂ ਬਾਅਦ ਟਿਸਕਾ ਨੇ 'ਤਕਦੀਰ ਵਾਲਾ', 'ਹੈਦਰਾਬਾਦ ਬਲੂਜ਼' ਅਤੇ 'ਕਾਰੋਬਾਰ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਪਰ ਆਪਣੀ ਪਛਾਣ ਨਹੀਂ ਬਣਾ ਸਕੀ।
ਟਿਸਕਾ ਨੇ ਸਾਲ 2007 'ਚ ਰਿਲੀਜ਼ ਫਿਲਮ 'ਤਾਰੇ ਜ਼ਮੀਨ ਪਰ' 'ਚ ਕੰਮ ਕੀਤਾ ਸੀ। ਟਿਸਕਾ ਨੇ ਕਿਹਾ, ''ਹਰ ਅਭਿਨੇਤਾ ਅਤੇ ਅਭਿਨਤੇਰੀ ਦੇ ਕੈਰੀਅਰ 'ਚ ਇਕ ਜਾਂ ਦੋ ਫਿਲਮਾਂ ਹੀ ਅਜਿਹੀਆਂ ਹੁੰਦੀਆਂ, ਜਿਹੜੀਆਂ ਬਹੁਤ ਸਫਲ ਹੁੰਦੀਆਂ ਹਨ। ਮੈਂ ਇਸ ਫਿਲਮ ਦੀ ਸ਼ੁਕਰ ਗੁਜ਼ਾਰ ਹਾਂ। ਟਿਸਕਾ ਬਹੁਤ ਜਲਦੀ ਫਿਲਮ 'ਰਹੱਸਿਆ' 'ਚ ਨਜ਼ਰ ਆਉਣਗੇ। ਇਕ ਰਾਜ਼ਦਾਰ ਹੱਤਿਆ 'ਤੇ ਅਧਾਰਿਤ ਕਹਾਣੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਕੈਰੀਅਰ ਦੇ ਬਾਰੇ ਜ਼ਿਆਦਾ ਨਹੀਂ ਦੱਸ ਸਕਦੀ ਹਾਂ। ਇਸ ਦੀ ਕਹਾਣੀ ਮੰਨੋਰਜਕ ਅਤੇ ਦਿਲਚਸਪ ਹੈ।
ਰਣਵੀਰ ਨੇ ਕੀਤੀ ਅਜਿਹੀ ਹਰਕਤ ਕਿ ਐਕਸ ਗਰਲਫ੍ਰੈਂਡ ਅਨੁਸ਼ਕਾ ਤੋਂ ਮੰਗਣੀ ਪਈ ਮੁਆਫੀ (ਦੇਖੋ ਤਸਵੀਰਾਂ)
NEXT STORY