ਲੰਮੇ ਸਮੇਂ ਤੋਂ ਸਲਮਾਨ ਖਾਨ ਦੇ ਵਿਆਹ ਦੀ ਉਡੀਕ ਉਸ ਦੇ ਪ੍ਰਸ਼ੰਸਕਾਂ ਨੂੰ ਰਹੀ ਹੈ। ਉਨ੍ਹਾਂ ਲਈ ਚੰਗੀ ਖ਼ਬਰ ਹੈ ਕਿ ਸਲਮਾਨ ਨੇ ਵਿਆਹ ਦਾ ਫੈਸਲਾ ਕਰ ਲਿਆ ਹੈ। ਖ਼ੁਦ ਸਲਮਾਨ ਦਾ ਕਹਿਣਾ ਹੈ ਕਿ ਉਹ ਇਸ ਸਾਲ ਆਪਣਾ ਵਿਆਹ ਹੁੰਦਾ ਦੇਖਣਾ ਚਾਹੁੰਦਾ ਹੈ। ਕਿਸੇ ਬਾਲੀਵੁੱਡ ਫਿਲਮ 'ਚ ਤਿੰਨ ਖਾਨਾਂ ਦੇ ਇਕੱਠੇ ਕੰਮ ਕਰਨ ਤੋਂ ਵੀ ਵੱਧ ਅਹਿਮ ਸਲਮਾਨ ਆਪਣੇ ਵਿਆਹ ਨੂੰ ਮੰਨ ਰਿਹਾ ਹੈ।
ਜਦੋਂ ਸਲਮਾਨ ਤੋਂ ਪੁੱਛਿਆ ਗਿਆ ਕਿ ਕੀ ਉਹ ਤਿੰਨਾਂ ਖਾਨਾਂ ਭਾਵ ਸ਼ਾਹਰੁਖ਼, ਆਮਿਰ ਅਤੇ ਸਲਮਾਨ ਦੀ ਮੌਜੂਦਗੀ ਵਾਲੀ ਕਿਸੇ ਫਿਲਮ 'ਚ ਇਸ ਸਾਲ ਕੰਮ ਕਰਨ ਨੂੰ ਤਰਜੀਹ ਦੇਵੇਗਾ ਤਾਂ ਸਲਮਾਨ ਦਾ ਜਵਾਬ ਸੀ ਕਿ ਉਹ ਤਿੰਨਾਂ ਖਾਨਾਂ ਨੂੰ ਇਕ ਫਿਲਮ 'ਚ ਇਕੱਠੇ ਕੰਮ ਕਰਦੇ ਦੇਖਣ ਦੀ ਬਜਾਏ ਆਪਣਾ ਵਿਆਹ ਹੁੰਦੇ ਦੇਖਣਾ ਜ਼ਿਆਦਾ ਪਸੰਦ ਕਰੇਗਾ। ਉਂਝ ਇਨ੍ਹੀਂ ਦਿਨੀਂ ਸਲਮਾਨ ਫਿਲਮ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਵਿਚ ਰੁੱਝਿਆ ਹੋਇਆ ਹੈ। ਪਹਿਲੀ ਖ਼ਬਰ ਸੀ ਕਿ ਇਸ ਦੇ ਨਿਰਦੇਸ਼ਕ ਕਬੀਰ ਖਾਨ ਅਤੇ ਸਲਮਾਨ ਵਿਚਾਲੇ ਫਿਲਮ ਦੇ ਡਾਇਲਾਗਜ਼ ਅਤੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਹੈ ਅਤੇ ਇਸ ਦੇ ਸੰਵਾਦਾਂ ਵਿਚ ਸਲਮਾਨ ਸੀਨ ਮੁਤਾਬਿਕ ਤਬਦੀਲੀ ਚਾਹੁੰਦੇ ਹਨ।
ਸੂਤਰਾਂ ਮੁਤਾਬਿਕ ਇਸ ਮੰਗ ਕਰਕੇ ਕਬੀਰ ਇੰਨੇ ਨਾਰਾਜ਼ ਹੋ ਗਏ ਕਿ ਉਨ੍ਹਾਂ ਨੇ ਸਲਮਾਨ ਨੂੰ ਦੱਸੇ ਬਿਨਾਂ ਫਿਲਮ ਦਾ ਇਕ ਸੀਨ ਹੀ ਡਿਲੀਟ ਕਰ ਦਿੱਤਾ। ਦੇਖਣਾ ਹੋਵੇਗਾ ਕਿ ਹੁਣ ਸਲਮਾਨ ਕੀ ਕਰਦਾ ਹੈ।
....ਤਾਂ ਇਸ ਕਰਕੇ ਬਰਫ ਦਾ ਇੰਤਜ਼ਾਰ ਕਰਦੇ ਰਹਿ ਗਏ ਅਜੇ
NEXT STORY