ਮੁੰਬਈ- ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਆਪਣੀ ਪਹਿਲੀ ਨਿਰਦੇਸ਼ਿਤ ਫਿਲਮ 'ਸ਼ਿਵਾਏ' ਦੀ ਸ਼ੂਟਿੰਗ ਕਰਨ ਲਈ ਕੈਨੇਡਾ ਗਏ ਸਨ ਪਰ ਉਨ੍ਹਾਂ ਨੂੰ ਬਿਨਾਂ ਸ਼ੂਟ ਕੀਤੇ ਹੀ ਮੁੰਬਈ ਵਾਪਸ ਆਉਣਾ ਪੈ ਗਿਆ। ਉਥੇ ਉਨ੍ਹਾਂ ਨੇ ਇਕ ਵੀ ਸੀਨ ਸ਼ੂਟ ਨਹੀਂ ਕੀਤਾ। ਦਰਅਸਲ ਫਿਲਮ ਦੀ ਕਹਾਣੀ ਮੁਤਾਬਕ ਭਾਰੀ ਬਰਫ ਦੌਰਾਨ ਸ਼ੂਟਿੰਗ ਕਰਨੀ ਸੀ ਪਰ ਉਥੇ ਉਮੀਦ ਦੇ ਮੁਤਾਬਕ ਕਾਫੀ ਘੱਟ ਬਰਫ ਪਈ ਅਤੇ ਅਜੇ ਨੂੰ ਉਹ ਰਾਸ ਨਾ ਆਈ। ਕਾਫੀ ਦਿਨਾਂ ਤੱਕ ਇੰਤਜ਼ਾਰ ਕਰਨ ਦੇ ਬਾਵਜੂਦ ਵੀ ਜਦੋਂ ਭਾਰੀ ਬਰਫ ਨਾ ਪਈ ਤਾਂ ਫਿਲਮ ਦੀ ਟੀਮ ਨੇ ਵਾਪਸ ਆਉਣ ਦਾ ਫੈਸਲਾ ਕੀਤਾ ਤੇ ਉਹ ਵਾਪਸ ਮੁੰਬਈ ਆ ਗਏ।
ਰਾਸ਼ਟਰੀ ਪੁਰਸਕਾਰ ਬਾਰੇ ਇਹ ਕੀ ਬੋਲ ਗਏ ਅਰਜੁਨ!
NEXT STORY