ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਸੁਪਰਹਿੱਟ ਫਿਲਮ 'ਹਮ' ਦਾ ਸੀਕੁਅਲ ਬਣਾ ਸਕਦੇ ਹਨ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ 'ਸਿੰਘਮ ਰਿਨਰਨਜ਼' ਅਜੇ ਹਾਲ ਹੀ 'ਚ ਰਿਲੀਜ਼ ਹੋਈ ਹੈ। ਰੋਹਿਤ ਸ਼ੈੱਟੀ ਹੁਣ ਆਪਣੀ ਨਵੀਂ ਫਿਲਮ ਦੀਆਂ ਤਿਆਰੀਆਂ 'ਚ ਰੁੱਝੇ ਰਹਿਣ ਵਾਲੇ ਹਨ। 'ਸਿੰਘਮ ਰਿਟਰਨਜ਼' ਤੋਂ ਬਾਅਦ ਸ਼ਾਹਰੁਖ ਖਾਨ ਨਾਲ ਫਿਲਮ ਬਣਾਉਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੇ ਹਨ। ਰੋਹਿਤ ਨੇ ਇਸ ਗੱਲ ਤੋਂ ਸਾਫ ਮਨ੍ਹਾ ਕੀਤਾ ਹੈ ਕਿ ਉਹ 'ਚੇਨਈ ਐਕਸਪ੍ਰੈਸ' ਦਾ ਸੀਕੁਅਲ ਬਣਾਉਣਗੇ। ਚਰਚਾ ਹੈ ਕਿ ਰੋਹਿਤ ਹੁਣ ਅਮਿਤਾਭ ਬੱਚਨ ਦੀ ਸੁਪਰਹਿੱਟ ਫਿਲਮ 'ਹਮ' ਦਾ ਸੀਕੁਅਲ ਬਣਾਉਣ ਜਾ ਰਹੇ ਹਨ। ਇਸ ਫਿਲਮ 'ਚ ਸ਼ਾਹਰੁਖ ਖਾਨ, ਸਿਧਾਰਥ ਮਲਹੋਤਰਾ ਅਤੇ ਵਰੁਣ ਧਵਨ ਦੀਆਂ ਮੁੱਖ ਭੂਮਿਕਾਵਾਂ ਹੋਣਗੀਆਂ। ਇਸ ਫਿਲਮ 'ਚ ਸ਼ਾਹਰੁਖ ਖਾਨ ਮਹਾਨਾਇਕ ਅਮਿਤਾਭ ਬੱਚਨ ਦਾ ਕਿਰਦਾਰ ਅਦਾ ਕਰਦੇ ਨਜ਼ਰ ਆਉਣਗੇ। ਫਿਲਮ 'ਚ ਸ਼ਾਹਰੁਖ ਦੇ ਓਪੋਜ਼ਿਟ ਕੈਟਰੀਨਾ ਕੈਫ ਕੰਮ ਕਰ ਸਕਦੀ ਹੈ। ਸ਼ਾਹਰੁਖ ਨੇ ਇਸ ਤੋਂ ਪਹਿਲਾਂ ਸਾਲ 2012 'ਚ ਰਿਲੀਜ਼ ਫਿਲਮ 'ਜਬ ਤੱਕ ਹੈ ਜਾਨ' 'ਚ ਕੰਮ ਕੀਤਾ ਸੀ। ਹਾਲਾਂਕਿ ਇਸ ਗੱਲ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 1991 'ਚ ਰਿਲੀਜ਼ ਫਿਲਮ 'ਹਮ' 'ਚ ਅਮਿਤਾਭ ਬੱਚਨ ਤੋਂ ਇਲਾਵਾ ਰਜਨੀਕਾਂਤ, ਗੋਵਿੰਦਾ, ਡੈਨੀ, ਕਿਮੀ ਕਾਟਕਰ, ਕਾਦਰ ਖਾਨ ਅਤੇ ਸ਼ਿਲਪਾ ਸ਼ਿਰੋਡਕਰ ਨੇ ਵੀ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ।
ਅਰਜੁਨ-ਰਣਵੀਰ ਵੀ ਹੋਏ ਨਾਕਆਊਟ ਦਾ ਸ਼ਿਕਾਰ, ਵੀਡੀਓ ਵਾਇਰਲ (ਵੀਡੀਓ)
NEXT STORY