ਬਾਲੀਵੁੱਡ ਦੀਆਂ ਸਭ ਤੋਂ ਹੌਟ ਅਭਿਨੇਤਰੀਆਂ 'ਚੋਂ ਇਕ ਬਿਪਾਸ਼ਾ ਬਸੁ ਦਾ ਫਿਲਮੀ ਕਰੀਅਰ ਇਕ ਦਹਾਕੇ ਤੋਂ ਜ਼ਿਆਦਾ ਸਫਰ ਪੂਰਾ ਕਰ ਚੁੱਕਾ ਹੈ ਅਤੇ ਇਨ੍ਹੀਂ ਦਿਨੀਂ ਉਹ ਆਪਣੀ ਹੁਣੇ-ਹੁਣੇ ਰਿਲੀਜ਼ ਹਾਰਰ ਫਿਲਮ 'ਅਲੋਨ' ਵਿਚ ਦਹਾਕਿਆਂ ਦੇ ਰੂ-ਬਰੂ ਹੈ, ਜਿਨ੍ਹਾਂ 'ਚ ਉਸ ਨੇ ਪਹਿਲੀ ਵਾਰ ਸਰੀਰ ਤੋਂ ਜੁੜੀਆਂ ਭੈਣਾਂ ਦੀ ਭੂਮਿਕਾ ਨਿਭਾਈ ਹੈ।
ਆਪਣੇ ਇੰਨੇ ਲੰਮੇ ਫਿਲਮੀ ਸਫਰ 'ਚ ਬਿਪਾਸ਼ਾ ਬਸੁ ਕਹਿੰਦੀ ਹੈ, ''ਮੈਂ ਕਦੇ ਵੱਡੇ ਸਟਾਰਜ਼ ਦੇਖ ਕੇ ਨਹੀਂ, ਸਗੋਂ ਆਪਣਾ ਰੋਲ ਦੇਖ ਕੇ ਫਿਲਮਾਂ ਕੀਤੀਆਂ ਹਨ। ਕਈ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਮਿਰ, ਸਲਮਾਨ ਜਾਂ ਸ਼ਾਹਰੁਖ਼ ਨਾਲ ਇਕ-ਦੋ ਫਿਲਮਾਂ ਕੀਤੀਆਂ ਅਤੇ ਗਾਇਬ ਹੋ ਗਈਆਂ।
ਉਹ ਯਾਦ ਦਿਵਾਉਂਦੇ ਹੋਏ ਦੱਸਦੀ ਹੈ ''ਮੇਰੇ ਨਾਲ ਹੀ ਗ੍ਰੇਸੀ ਸਿੰਘ ਦੀ ਐਂਟਰੀ ਹੋਈ ਸੀ। ਉਨ੍ਹਾਂ ਨੇ 'ਲਗਾਨ' ਵਰਗੀ ਮਾਡਰਨ ਕਲਾਸਿਕ 'ਚ ਆਮਿਰ ਖਾਨ ਦੇ ਆਪੋਜ਼ਿਟ ਫਿਲਮਾਂ 'ਚ ਸ਼ੁਰੂਆਤ ਕੀਤੀ ਸੀ। ਅੱਜ ਉਸ ਦਾ ਕੀ ਹੋਇਆ? ਜਦਕਿ ਮੈਂ ਤਾਂ ਹੁਣ ਤਕ ਕੰਮ ਕਰ ਰਹੀ ਹਾਂ।''
ਇਸ ਸਮੇਂ ਬਿਪਾਸ਼ਾ ਕੋਲ ਵੱਡੇ ਬੈਨਰ ਦੀਆਂ ਫਿਲਮਾਂ ਨਹੀਂ ਹਨ। 'ਅਲੋਨ' ਵਿਚ ਉਹ ਕਰਨ ਸਿੰਘ ਗਰੋਵਰ ਵਰਗੇ ਨਵੇਂ ਕਲਾਕਾਰ ਨਾਲ ਹੈ। ਉਂਝ ਉਹ ਇਨ੍ਹਾਂ ਫਿਲਮਾਂ ਤੋਂ ਖੁਸ਼ ਹੈ। ਬਿਪਾਸ਼ਾ ਅਨੁਸਾਰ, ''ਮੈਨੂੰ ਇਸ ਉਮਰ 'ਚ ਕਾਲਜ ਦੀ ਲੜਕੀ ਦਾ ਰੋਲ ਤਾਂ ਸੂਟ ਕਰੇਗਾ ਨਹੀਂ, ਇਸ ਲਈ ਮੈਂ ਜਾਣਬੁੱਝ ਕੇ ਅਜਿਹੀਆਂ ਫਿਲਮਾਂ ਚੁਣਦੀ ਹਾਂ।''
ਬਾਲੀਵੁੱਡ 'ਚ ਸਾਂਵਲੀ ਸੁੰਦਰੀ ਵਜੋਂ ਪ੍ਰਸਿੱਧ ਇਹ ਅਭਿਨੇਤਰੀ ਇੰਡਸਟਰੀ ਵਿਚ 14 ਸਾਲ ਬਿਤਾਉਣ ਨੂੰ ਵੱਡੀ ਉਪਲੱਬਧੀ ਮੰਨਦੀ ਹੈ। ਉਹ ਕਹਿੰਦੀ ਹੈ, ''ਇਕ ਹੀਰੋਇਨ ਲਈ ਇੰਨੇ ਲੰਮੇ ਸਮੇਂ ਤਕ ਟਿਕਣਾ ਬੜਾ ਮੁਸ਼ਕਿਲ ਹੁੰਦਾ ਹੈ। ਉਹ ਕਹਿੰਦੀ ਹੈ, ''ਇਕ ਹੀਰੋਇਨ ਲਈ ਇੰਨੇ ਲੰਮੇ ਸਮੇਂ ਤਕ ਟਿਕਣਾ ਵੱਡੀ ਮੁਸ਼ਕਿਲ ਹੁੰਦੀ ਹੈ। ਮੈਨੂੰ ਇੰਡਸਟਰੀ ਦਾ ਜ਼ਿਆਦਾ ਸਹਿਯੋਗ ਵੀ ਨਹੀਂ ਮਿਲਿਆ ਪਰ ਮੈਂ ਖੁਸ਼ ਹਾਂ। ਆਪਣੀਆਂ ਭੈਣਾਂ ਲਈ ਮੈਂ ਰੋਲ ਮਾਡਲ ਹਾਂ, ਜਿਸ ਗੱਲ ਦਾ ਮੈਨੂੰ ਬਹੁਤ ਮਾਣ ਹੈ।''
ਅਮਿਤਾਭ ਬੱਚਨ ਨੂੰ ਸਕੂਲ ਵਿਚ ਹੋਇਆ ਸੀ ਰੋਮਾਂਸ
NEXT STORY