ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਮਹੇਸ਼ ਭੱਟ ਦੇ ਮਸ਼ਹੂਰ ਟੀ. ਵੀ. ਸੀਰੀਅਲ 'ਉੜਾਨ' 'ਚ ਮੁੱਖ ਕਿਰਦਾਰ ਨਿਭਾਅ ਰਹੀ ਨੰਨ੍ਹੀ ਚਕੋਰ ਨੂੰ ਕੌਣ ਨਹੀਂ ਜਾਣਦਾ, ਸਗੋਂ ਰਾਤ ਦੇ ਤਕਰੀਬਨ 8 ਵਜਦਿਆਂ ਹੀ ਹਰ ਕੋਈ ਟੀ. ਵੀ. 'ਤੇ ਕਲਰਸ ਚੈਨਲ ਲਗਾ ਕੇ ਬੈਠ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਤੁਹਾਡੀ ਫੇਵਰੇਟ ਚਕੋਰ ਬਾਰੇ ਦੱਸਣ ਜਾ ਰਹੇ ਹਾਂ। ਅਸਲ 'ਚ ਚਕੋਰ ਦਾ ਅਸਲੀ ਨਾਂ ਸਪੰਦਨ ਚਤੁਰਦੀ ਹੈ ਅਤੇ ਉਹ ਸਪਰਸ਼ ਖਾਨਚੰਦਨੀ ਯਾਨੀ ਸੀਰੀਅਲ 'ਉਤਰਨ' ਦੀ ਨੰਨ੍ਹੀ ਇੱਛਾ ਦੀ ਚਚੇਰੀ ਭੈਣ ਹੈ। 'ਉੜਾਨ' ਤੋਂ ਪਹਿਲਾਂ ਚਕੋਰ ਸਾਲ 2012 'ਚ ਆਏ ਸੀਰੀਅਲ 'ਮਧੁਬਾਲਾ' 'ਚ ਵੀ ਨੰਨ੍ਹੀ ਮਧੁਬਾਲਾ ਦਾ ਕਿਰਦਾਰ ਅਦਾ ਕਰ ਚੁੱਕੀ ਹੈ ਇਥੋਂ ਤੱਕ ਕਿ ਸਾਲ 2013 'ਚ ਚਕੋਰ ਸੀਰੀਅਲ 'ਸੰਸਕਾਰ- ਧਰੋਹਰ ਅਪਨੋਂ ਕੀ' 'ਚ ਵੀ ਆਰਵੀ ਦਾ ਰੋਲ ਅਦਾ ਕਰ ਚੁੱਕੀ ਹੈ। ਸਾਰਿਆਂ ਨੂੰ ਚਕੋਰ ਦੇ ਬੋਲਣ ਦਾ ਸਟਾਈਲ, ਬਾਡੀ ਲੈਂਗਵੇਜ਼, ਗੇਟਅਪ ਅਤੇ ਪਿਆਰੀ ਜਿਹੀ ਮੁਸਕਾਨ ਬਹੁਤ ਹੀ ਪਿਆਰੀ ਲਗਦੀ ਹੈ। 'ਉੜਾਨ' 'ਚ ਚਕੋਰ ਦਾ ਕਿਰਦਾਰ ਬਹੁਤ ਹੀ ਦਿਲਚਸਪ ਹੈ। ਖਾਸ ਗੱਲ ਤਾਂ ਇਹ ਹੈ ਕਿ ਸ਼ੋਅ ਦੇ ਨੈਗੇਟਿਵ ਕਿਰਦਾਰਾਂ 'ਤੇ ਵੀ ਉਸ ਦੀ ਮਾਸੂਮੀਅਤ ਅਤੇ ਚੰਗੀਆਈ ਦਾ ਜਾਦੂ ਚੜ ਰਿਹਾ ਹੈ। ਜ਼ਿਕਰਯੋਗ ਹੈ ਕਿ ਮਹੇਸ਼ ਭੱਟ ਦਾ ਇਹ ਸ਼ੋਅ ਇਕ ਅਜਿਹੀ ਫਿਲਮ 'ਤੇ ਬਣਿਆ ਹੋਇਆ ਹੈ ਜੋ ਅਜੇ ਰਿਲੀਜ਼ ਨਹੀਂ ਹੋਈ ਹੈ। ਇਹ ਸ਼ੋਅ ਭਾਰਤੀ ਪਿੰਡਾਂ 'ਚ ਮਜ਼ਦੂਰਾਂ ਦੇ ਮੁੱਦੇ ਨੂੰ ਉਜਾਗਰ ਕਰਦਾ ਹੈ।
ਇੰਡਸਟਰੀ 'ਚ ਟਿਕੇ ਰਹਿਣਾ ਮੇਰੀ ਵੱਡੀ ਪ੍ਰਾਪਤੀ
NEXT STORY