ਲੜਕੀਆਂ ਨੂੰ ਜੇਕਰ ਪੁੱਛਿਆ ਜਾਵੇ ਕਿ ਪਿਆਰ 'ਚ ਤੁਹਾਨੂੰ ਕੀ-ਕੀ ਮਿਲਿਆ ਤਾਂ ਉਨ੍ਹਾਂ ਸਾਰੀਆਂ ਦਾ ਜਵਾਬ ਹੋਵੇਗਾ ਬੇਹਿਸਾਬ ਖੁਸ਼ੀਆਂ। ਜ਼ਾਹਿਰ ਹੈ ਕਿ ਤੁਹਾਨੂੰ ਖੁਸ਼ੀ ਤਾਂ ਮਿਲਦੀ ਹੀ ਹੈ ਪਰ ਕੀ ਹੋਵੇਗਾ ਤੁਹਾਡਾ ਰਿਐਕਸ਼, ਜਦੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਨੂੰ ਖੁਸ਼ੀ ਦੇ ਨਾਲ-ਨਾਲ ਮੋਟਾਪਾ ਵੀ ਦਿੰਦਾ ਹੈ?
ਰਿਸਰਚ ਮੁਤਾਬਕ ਲੜਕੀਆਂ ਜਦੋਂ ਵੀ ਕਿਸੇ ਰਿਲੇਸ਼ਨਸ਼ਿਪ 'ਚ ਆਉਂਦੀਆਂ ਹਨ ਤਾਂ ਦਿਲ-ਓ-ਦਿਮਾਗ ਦੇ ਨਾਲ-ਨਾਲ ਡੂੰਘਾ ਅਸਰ ਤੁਹਾਡੇ ਭਾਰ 'ਤੇ ਵੀ ਪੈਂਦਾ ਹੈ। ਇਸ ਅਧਿਐਨ 'ਚ ਪਤਾ ਲੱਗਿਆ ਹੈ ਕਿ ਆਮ ਤੌਰ 'ਤੇ ਲੜਕੀਆਂ ਆਪਣੇ ਰਿਲੇਸ਼ਨਸ਼ਿਪ ਤੋਂ ਪਹਿਲੇ ਸਾਲ 'ਚ ਕਰੀਬ 3.2 ਕਿਲੋਗ੍ਰਾਮ ਭਾਰ ਵਧਾ ਲੈਂਦੀਆਂ ਹਨ। ਇਸ ਦਾ ਲੈਣਾ-ਦੇਣਾ ਖਾਣ-ਪੀਣ 'ਤੇ ਕਦੇ ਨਹੀਂ ਹੈ।
ਸਾਰਾ ਬੇਲੀ ਦੱਸਦੀ ਹੈ ਕਿ ਸਾਡੇ ਦਿਮਾਗ ਦੀ ਸਥਿਤੀ ਭਾਰ ਘਟਾਉਣ ਜਾਂ ਵਧਾਉਣ 'ਚ ਕਾਫੀ ਯੋਗਦਾਨ ਦਿੰਦੀ ਹੈ। ਇਕ ਪਾਸੇ ਜਿਥੇ ਮਰਦ ਰਿਲੇਸ਼ਨਸ਼ਿਪ 'ਚ ਭਾਰ ਘਟਾਉਂਦੇ ਹਨ, ਉਧਰ ਦੂਜੇ ਪਾਸੇ ਔਰਤਾਂ ਦਾ ਭਾਰ 6.35 ਕਿਲੋਗ੍ਰਾਮ ਤੱਕ ਵੱਧ ਸਕਦਾ ਹੈ। ਇਸ ਦੇ ਪਿੱਛੇ ਅਸਲੀ ਭਾਰ ਆਪਣੇ ਪਾਰਟਨਰ ਦੇ ਨਾਲ ਖੁਸ਼ ਰਹਿਣਾ, ਕੰਫਰਟੇਬਲ ਹੋਣਾ ਅਤੇ ਕੋਨਫੀਡੈਂਟ ਹੋਣਾ ਹੈ।
ਮਾਈਕ੍ਰੇਵੇਵ 'ਚ ਇੰਝ ਬਣਾਓ ਕੇਲੇ ਦੇ ਚਿਪਸ
NEXT STORY