ਨਾਸ਼ਤੇ 'ਚ ਜਾਂ ਫਿਰ ਸ਼ਾਮ ਦੇ ਨਾਸ਼ਤੇ 'ਚ ਹਮੇਸ਼ਾ ਪੋਹਾ ਖਾਧਾ ਜਾਂਦਾ ਹੈ। ਪੋਹਾ ਨਾ ਸਿਰਫ ਸੁਆਦ ਹੁੰਦਾ ਹੈ ਸਗੋਂ ਸਿਹਤ ਲਈ ਵੀ ਵਧੀਆ ਮੰਨਿਆ ਜਾਂਦਾ ਹੈ। ਉੱਤਰ ਭਾਰਤ 'ਚ ਪੋਹਾ ਬਣਾਉਣ ਦੀ ਵਿਧੀ ਵੱਖਰੀ ਹੈ ਪਰ ਅੱਜ ਅਸੀਂ ਤੁਹਾਨੂੰ ਅਲੱਗ ਤਰ੍ਹਾਂ ਦੀ ਵਿਧੀ ਨਾਲ ਪੋਹਾ ਬਣਾਉਣ ਦੀ ਰੈਪਿਸੀ ਦੱਸਾਂਗੇ। ਪੋਹੇ ਨੂੰ ਕਾਲੀ ਮਿਰਚ ਦੇ ਨਾਲ ਬਣਾਓ ਅਤੇ ਫਿਰ ਦੇਖੋ ਇਸ ਦਾ ਸੁਆਦ ਕਿੰਨਾ ਵੱਖਰਾ ਜਿਹਾ ਲੱਗਦਾ ਹੈ।
ਸਮੱਗਰੀ:-
ਪੋਹਾ- 3/4 ਕੱਪ
ਕਾਲੀ ਮਿਰਚ- 1 ਚਮਚ
ਕਾਜੂ- 5
ਪਿੱਸਿਆ ਹੋਇਆ ਨਾਰੀਅਲ- 2 ਚਮਚ
ਨਮਕ ਸੁਆਦ ਅਨੁਸਾਰ
ਤੜਕੇ ਲਈ ਸਮੱਗਰੀ:-
ਤੇਲ-2 ਚਮਚ
ਘਿਓ- 1 ਚਮਚ
ਰਾਈ- 1/2 ਚਮਚ
ਉੜਦ ਦਾਲ- 1/2 ਚਮਚ
ਕੜੀ ਪੱਤਾ- ਛੋਟਾ ਗੁੱਛਾ
ਲਾਲ ਮਿਰਚ-2
ਵਿਧੀ:-
ਸਭ ਤੋਂ ਪਹਿਲਾਂ ਕਾਲੀ ਮਿਰਚ ਦੇ ਦਾਣਿਆ ਨੂੰ ਪੈਨ 'ਚ ਰੋਸਟ ਕਰੋ, ਫਿਰ ਪੀਸ ਕੇ ਪਾਊਡਰ ਬਣਾ ਲਓ। ਪੋਹੇ ਨੂੰ ਧੋ ਕੇ ਰੱਖ ਲਓ। ਕਾਜੂ ਨੂੰ ਘਿਓ 'ਚ ਭੁੰਨ ਕੇ ਰੱਖੋ। ਹੁਣ ਪੈਨ 'ਚ ਥੋੜ੍ਹਾ ਜਿਹਾ ਤੇਲ ਗਰਮ ਕਰੋ, ਉਸ 'ਚ ਤੜਕੇ ਵਾਲੀਆਂ ਸਾਰੀਆਂ ਸਮੱਗਰੀਆਂ ਪਾ ਲਓ। ਉਸ ਤੋਂ ਬਾਅਦ ਕਾਲੀ ਮਿਰਚ ਅਤੇ ਨਮਕ ਪਾ ਕੇ ਹਿਲਾਓ। ਫਿਰ ਧੋਤੇ ਹੋਏ ਪੋਹੇ ਨੂੰ ਪਾਓ ਅਤੇ ਤੜਕੇ 'ਚ ਰਲਾ ਲਓ। ਹੁਣ ਪਿੱਸਿਆ ਹੋਇਆ ਨਾਰੀਅਲ ਪਾ ਕੇ ਹਲਕਾ ਜਿਹਾ ਹਿਲਾਓ ਅਤੇ ਕਾਜੂ ਪਾ ਕੇ ਗਰਮ-ਗਰਮ ਖਾਓ।
ਇੰਝ ਤਿਆਰ ਕਰੋ ਮਿਰਚ ਦਾ ਹਲਵਾ
NEXT STORY